ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਸ਼ੁ. ਕ੍ਰਿ. ਵਿ- ਤੁਰੰਤ. ਛੇਤੀ. ਸ਼ੀਘ੍ਰ. "ਆਸੁ ਹੀ ਤੀਛਨ ਲੈ ਅਸਿ ਸ਼੍ਰੀ ਹਰਿ." (ਕ੍ਰਿਸਨਾਵ) ੨. ਦੇਖੋ, ਅਸੁ.


ਵਿ- ਆਸ਼ੁ (ਛੇਤੀ) ਗਮਨ ਕਰਨ ਵਾਲਾ. ਤੇਜ਼ ਚਾਲ ਵਾਲਾ। ੨. ਸੰਗ੍ਯਾ- ਪਵਨ. ਹਵਾ। ੩. ਤੀਰ। ੪. ਪ੍ਰਕਾਸ਼. ਰੌਸ਼ਨੀ।


ਸੰ. ਆਸੁਤੋਸ ਵਿ- ਆਸ਼ੁ (ਛੇਤੀ) ਤੋਸ (ਖੁਸ਼) ਹੋਣ ਵਾਲਾ. ਝਟ ਪਟ ਰੀਝਣ ਵਾਲਾ। ੨. ਸੰਗ੍ਯਾ- ਸਤਿਗੁਰੂ ਨਾਨਕ ਦੇਵ। ੩. ਪੁਰਾਣਾਂ ਅਨੁਸਾਰ ਸ਼ਿਵ.


ਫ਼ਾ. [آشفتہ] ਵਿ- ਪਰੇਸ਼ਾਨ. ਹ਼ੈਰਾਨ. ਇਸ ਦਾ ਧਾਤੁ ਆਸ਼ੁਫ਼ਤਨ ਹੈ.


ਫ਼ਾ. [آشُفتن] ਕ੍ਰਿ- ਪਰੇਸ਼ਾਨ (ਹੈਰਾਨ) ਹੋਣਾ.


ਵਿ- ਅਸੁਰ (ਰਾਖਸ) ਸੰਬੰਧੀ. ਰਾਕ੍ਸ਼੍‍ਸ ਦੀ। ੨. ਸੰਗ੍ਯਾ- ਰਾਖਸੀ. "ਸੁਰੀ ਆਸੁਰੀ ਕਿੰਨਰੀ ਰੀਝ ਰਹਿਤ ਪੁਰਨਾਰਿ." (ਚਰਿਤ੍ਰ ੨) ੩. ਦੇਖੋ, ਅਸੁਰੀ ੨.


ਸੰ. आसुरीसम्पत. ਸੰਗ੍ਯਾ- ਰਾਖਸ ਵ੍ਰਿੱਤੀ (ਬਿਰਤੀ) ਨਾਲ ਕਮਾਈ ਵਿਭੂਤਿ. ਜੁਲਮ ਨਾਲ ਕਮਾਇਆ ਮਾਲ ਧਨ। ੨. ਕੁਕਰਮਾਂ ਦਾ ਸੰਚਯ. ਕਾਮ ਕ੍ਰੋਧਾਦਿਕ ਵਿਕਾਰਾਂ ਦੀ ਅਧਿਕਤਾ.


ਰਾਖਸਾਂ ਦਾ ਈਸ਼ (ਰਾਜਾ). ਦੇਖੋ, ਅਸੁਰੇਸ. "ਆਸੁਰੇਸ ਕੋਪਾ ਹੰਕਾਰੀ." (ਚੰਡੀ ੨)


ਛੇਤੀ. ਦੇਖੋ, ਆਸੁ ੧. "ਗਮਨ ਤਯਾਰ ਭਏ ਕ੍ਯੋਂ ਆਸੂ?" (ਨਾਪ੍ਰ)