ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਇੱਕ ਤਹ ਵਾਲਾ (ਵਾਲੀ). ਦੂਜਾ ਵਸਤ੍ਰ ਅਥਵਾ ਡੋਰਾ (ਤੰਤੁ) ਜਿਸ ਨਾਲ ਨਹੀਂ


ਸੰਗ੍ਯਾ- ਚਕ੍ਰਵਰਤੀ ਰਾਜ. ਅਜਿਹਾ ਰਾਜ, ਜਿਸ ਵਿੱਚ ਮੁਕਾਬਲੇ ਦਾ ਛਤ੍ਰਧਾਰੀ (ਰਾਜਾ) ਕੋਈ ਨਹੀਂ "ਇਕਛਤਰਾਜ ਕਮਾਇਂਦਾ." (ਭਾਗੁ) ਦੇਖੋ, ਏਕਛਤ੍ਰ.


ਵਿ- ਇੱਕ ਟੰਗ ਰੱਖਣ ਵਾਲਾ. ਲੱਤੋਂ ਲਾਵਾਂ। ੨. ਇੱਕ ਟੰਗ ਪੁਰ ਖੜਾ ਹੋ ਕੇ ਤਪ ਕਰਨ ਵਾਲਾ। ੩. ਦੇਖੋ, ਏਕ ਪਾਦ.


ਸੰਗ੍ਯਾ- ਇੱਕ ਥਾਂ ਸ੍‌ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ.


ਵਿ- ਇੱਕ ਥਾਂ ਜਮਾਂ. ਏਕਤ੍ਰਿਤ. "ਸਭ ਇਕਠੇ ਹੁਇ ਆਇਆ." (ਸ੍ਰੀ ਮਃ ੫. ਪੈਪਾਇ)


ਸੰ. ਏਕਤ੍ਰ. ਕ੍ਰਿ. ਵਿ- ਇਕੱਠ. ਇੱਕ ਜਗਾ. "ਮਾਇਆ ਕਰਹਿ ਇਕਤ." (ਸ੍ਰੀ ਮਃ ੫) ਮਾਇਆ ਜੋੜਦਾ ਹੈ। ੨. ਦੇਖੋ, ਇਕਤੁ.


ਦੇਖੋ, ਇਕਤ ਅਤੇ ਏਕਤ੍ਰ। ੨. ਦੇਖੋ, ਏਕਤਰ.


ਸੰਗ੍ਯਾ- ਏਕਤ੍ਵ. ਏਕਤਾ. ਐਕ੍ਯ. ਏਕੇ ਦਾ ਭਾਵ. "ਜੀਵ ਬ੍ਰਹਮ੍‍ ਇਕਤਾ ਨਿਰਧਾਰੈ."(ਗੁਪ੍ਰਸੂ)


ਸੰਗ੍ਯਾ- ਇੱਕ ਤਾਰ ਦਾ ਵਾਜਾ, ਜੋ ਜੰਗਮ ਜੋਗੀ ਬਜਾਇਆ ਕਰਦੇ ਹਨ. ਮੜ੍ਹੇ ਹੋਏ ਤੂੰਬੇ ਨਾਲ ਇੱਕ ਬਾਂਸ ਦੀ ਡੰਡੀ ਲਗਾਉਣ ਤੋਂ ਇਹ ਸਾਜ ਬਣਦਾ ਹੈ.