ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਛੀਆਂ ਦਾ ਵੈਰੀ, ਬਾਜ਼। ੨. ਤੀਰ ਦਾ ਵੈਰੀ ਖੜਗ. ਆਉਂਦੇ ਬਾਣ ਨੂੰ ਯੋਧਾ ਤਲਵਾਰ ਨਾਲ ਕੱਟ ਦਿੰਦੇ ਸਨ. "ਖਗ ਮ੍ਰਿਗ ਜੱਛ ਭੁਜੰਗ ਗਨ ਏ ਪਦ ਪ੍ਰਿਥਮ ਉਚਾਰ। ਫੁਨ ਅਰਿ ਸਬਦ ਉਚਾਰੀਐ ਜਾਨ ਤਿਸੈ ਤਰਵਾਰ." (ਸਨਾਮਾ)


ਵਿ- ਖੜਗਵਿਦ੍ਯਾ ਵਿੱਚ ਖ੍ਯਾਤਿ (ਪ੍ਰਸਿੱਧਿ) ਰੱਖਣ ਵਾਲਾ. ਤਲਵਾਰ ਦੇ ਵਰਤਣ ਦੀ ਵਿਦ੍ਯਾ ਵਿੱਚ ਮਸ਼ਹੂਰ. "ਦੋਊ ਖੱਗਖ੍ਯਤਾ." (ਗੁਪ੍ਰਸੂ)


ਵਿ- ਪੰਛੀ ਦਾ ਸ਼ਰੀਰ ਰੱਖਣ ਵਾਲਾ. ਪੰਛੀ ਦੀ ਹੈ ਦੇਹ ਜਿਸ ਦੀ. ਕਾਕਭੁਸੁੰਡਿ, ਗਰੁੜਾਦਿ। ੨. ਹੰਸ ਅਵਤਾਰ. "ਖਗਤਨ ਮੀਨਤਨ ਮ੍ਰਿਗਤਨ ਬਰਾਹਤਨ ਸਾਧੂ ਸੰਗਿ ਉਧਾਰੇ." (ਮਲਾ ਮਃ ੫) ਹੰਸਾਵਤਾਰ, ਮੱਛਾਵਤਾਰ, ਸ੍ਰਿੰਗੀਰਿਖਿ, ਵਰਾਹਾਵਤਾਰ ਸਾਧੂ ਸੰਗਿ ਉਧਾਰੇ। ੩. ਦੇਖੋ, ਤਨ.


ਖੜਗ (ਤਲਵਾਰ) ਅਤੇ ਤੀਰ ਵਾਲੀ, ਸੈਨਾ. (ਸਨਾਮਾ)


ਪੰਛੀਆਂ ਦਾ ਸ੍ਵਾਮੀ, ਗਰੁੜ। ੨. ਭਾਵ- ਮਨ. ਦੇਖੋ, ਭਾਈ ਗੁਰਦਾਸ ਕਬਿੱਤ ੨੩੦.


ਖੱਗ (ਤੇਗ) ਬਹਾਦੁਰ. ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਵਿੱਚ ਗੁਰੂ ਤੇਗਬਹਾਦੁਰ ਸਾਹਿਬ ਦੇ ਨਾਉਂ ਦਾ ਅਨੁਵਾਦ (ਉਲਥਾ) ਕਰਕੇ ਅਨੇਕ ਥਾਂ ਖੱਗਬਹਾਦੁਰ ਲਿਖਿਆ ਹੈ.


ਪੰਛੀਆਂ ਦਾ ਰਾਜਾ ਗਰੁੜ.