ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭੱਖਰ ਦੇ ਵਸਨੀਕ. "ਭੱਖਰੀ ਔ ਕੰਧਾਰੀ." (ਕਲਕੀ)


ਕ੍ਰਿ- ਤਪਤ (ਤੱਤਾ) ਕਰਨਾ। ੨. ਗੁੱਸੇ ਕਰਨਾ। ੩. ਭੌਂਕਣਾ. ਬਕਬਾਦ ਕਰਨਾ. (ਸੰ. ਭਸ- ਭੌਂਕਣਾ) "ਹੋਰਿ ਭਖਲਾਏ ਜਿ ਅਸੀ ਕੀਆ." (ਆਸਾ ਮਃ ੧) ੪. ਬੁਰੜਾਉਣਾ. "ਜਿਉ ਨਿਸਿ ਸੁਪਨੈ ਭਖਲਾਈ ਹੇ." (ਮਾਰੂ ਸੋਲਹੇ ਮਃ ੧) "ਸੁਪਨੁ ਭਇਆ ਭਖਲਾਏ ਅੰਧ." (ਰਾਮ ਮਃ ੫)


ਦੇਖੋ, ਭੱਖੜਾ.


ਭਦ੍ਰਕੰਟ. Asteracantha Longifolia ਕੰਡੇਦਾਰ ਫਲਾਂ ਦੀ ਬੇਲ, ਜੋ ਜਮੀਨ ਤੇ ਵਿਛੀ ਰਹਿਂਦੀ ਹੈ. ਭੱਖੜੇ ਦੀ ਤਾਸੀਰ ਸਰਦ ਖ਼ੁਸ਼ਕ ਹੈ. ਬੀਜਾਂ ਸਮੇਤ ਕੁੱਟਕੇ ਕੀਤਾ ਇਸ ਦਾ ਕਾੜ੍ਹਾ ਮੂਤ੍ਰ ਰੋਗਾਂ ਨੂੰ ਦੂਰ ਕਰਦਾ ਹੈ. ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਮਿਲਾਕੇ ਫੱਕਣ ਤੋਂ ਖੰਘ ਹਟਦੀ ਹੈ.


ਭਕ੍ਸ਼੍‍ਣ ਕਰਕੇ. ਖਾਕੇ। ੨. ਦੇਖੋ, ਭਕ੍ਸ਼੍ਯ.


ਭਾਖੀਓ. ਕਹੀਓ. "ਅਵਰ ਪੁਰਖ ਸੋਂ ਭੇਦ ਨ ਭਖਿਯਹੁ." (ਚਰਿਤ੍ਰ ੩੮੫) ੨. ਭਕ੍ਸ਼੍‍ਣ ਕਰੀਓ. ਖਾਈਓ.