ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [صدہزاراں] ਸਦ ਹਜ਼ਾਰਾਂ. ਸੈਂਕੜੇ ਹਜਾਰ. ਲੱਖਾਂ. ਲਖੂਖਹਾ। ੨. ਭਾਵ- ਅਗਣਿਤ. ਬੇਸ਼ੁਮਾਰ.


ਫ਼ਾ. [صدہا] ਬਹੁ ਵਚਨ ਸਦ ਦਾ. ਸੈਂਕੜੇ. ਅਨੰਤ। ੨. ਸੰ. ਯਗ੍ਯ ਕਰਨ ਵਾਲਾ। ੩. ਸਭਾ ਵਿੱਚ ਬੈਠਣ ਵਾਲਾ. ਸਭਾਸਦ.


ਅ਼. [صدقہ] ਸਦਕ਼ਾ. ਸੰਗ੍ਯਾ- ਕ਼ਰਬਾਨੀ. ਬਲਿਦਾਨ. "ਬਾਰਿ ਬਾਰਿ ਜਾਉ ਸੰਤ ਸਦਕੇ." (ਬਾਵਨ) ੨. ਨਿਛਾਵਰ. ਉਤਾਰਾ। ੩. ਦਾਨ. "ਵਾਹਗੁਰੂ ਤੇਰਾ ਸਭ ਸਦਕਾ." (ਸਵੈਯੇ ਮਃ ੪. ਕੇ) "ਨਿਗੁਣੁ ਰਾਖਿਲੀਆ ਸੰਤਨ ਕਾ ਸਦਕਾ." (ਤੁਖਾ ਛੰਤ ਮਃ ੫)


ਸੰਗ੍ਯਾ- ਸਤਕਾਰਯ. ਉੱਤਮ ਕਰਮ. ਸਤਕ੍ਰਿਯਾ.


ਵਿ- ਸਤਕ੍ਰਿਯਾ ਕਰਨ ਵਾਲਾ. ਸ਼ੁਭ ਕਰਮ ਕਰਤਾ। ੨. ਕ੍ਰਿ. ਵਿ- ਸਦਕੇ. ਪੁੰਨ ਤੋਂ "ਰਾਖ ਸੰਤ ਸਦਕਾਰੀ." (ਸਾਰ ਮਃ ੫) ਸੰਤਾਂ ਦੀ ਖੈਰਾਤ ਰੱਖ ਲਓ.