ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਸਦੈਵ ਆਨੰਦ ਕਰਨ ਵਾਲਾ. ਨਿਤ੍ਯਾਨੰਦ ਰੂਪ. "ਕਹੁ ਨਾਨਕ ਗੁਰੁ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦਕੇਲਾ." (ਧਨਾ ਮਃ ੫) ੨. ਸਦੈਵ ਇਕੇਲਾ. ਨਿਤ੍ਯ ਅਸੰਗ.


ਸੰ. सद्गति. ਸੰਗ੍ਯਾ- ਉੱਤਮ ਦਸ਼ਾ. ਅੱਛੀ ਹਾਲਤ। ੨. ਮੁਕਤਿ.


ਦੇਖੋ, ਸਤਗੁਰ.


ਸੰਗ੍ਯਾ- ਨਿਤ੍ਯ ਜੀਵਨ. ਅਮਰਪਦਵੀ। ੨. ਉੱਤਮ ਜੀਵਨ. ਭਲੀ ਜ਼ਿੰਦਗੀ. "ਸਦਜੀਵਨ ਭਲੋ ਕਹਾਹੀ." (ਸੋਰ ਕਬੀਰ) "ਸਦਜੀਵਣ ਅਰਜਨ ਅਮੋਲ." (ਸਵੈਯੇ ਮਃ ੫. ਕੇ)


ਵਿ- ਬੁਲਾਉਣ ਵਾਲਾ. ੨. ਤਲਬ ਕਰਨ ਵਾਲਾ. "ਸਦਣਹਾਰਾ ਸਿਮਰੀਐ." (ਸੋਹਿਲਾ)


शब्दन ਸ਼ਬ੍‌ਦਨ. ਪੁਕਾਰਨਾ. ਦੇਖੋ, ਸਦਣਾ.


ਕ੍ਰਿ- ਸ਼ਬ੍‌ਦਨ. ਸ਼ਬਦ ਕਰਨਾ. ਬੁਲਾਉਣਾ. ਪੁਕਾਰਨਾ.


ਸੰ. ਸੰਗ੍ਯਾ- ਬੈਠਣ ਦੀ ਥਾਂ. ਘਰ। ੨. ਅਸਥਾਨ. ਥਾਂ। ੩. ਜਲ। ੪. ਸ੍ਵਾਮੀ.