ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [صدبرگ] ਸਦਬਰਗ. ਸੰਗ੍ਯਾ- ਸੌ ਪੰਖੜੀਆਂ (ਪੱਤੀਆਂ) ਦਾ ਫੁੱਲ. ਗੇਂਦਾ। ੨. ਦੇਖੋ, ਸ਼ਤਪਤ੍ਰ.


ਦੇਖੋ, ਸਤ ਭਾਇ.


ਸੰ. सद्मन्. ਸੰਗ੍ਯਾ- ਠਹਿਰਨ ਦਾ ਥਾਂ. ਘਰ. ਮਕਾਨ. "ਨਤੁ ਰਾਖੋ ਸਾਦਰ ਨਿਜ ਸਦਮਾ." (ਨਾਪ੍ਰ) ੨. ਜੰਗ. ਯੁੱਧ.


ਅ਼. [صدمہ] ਸਦਮਾ. ਸੰਗ੍ਯਾ- ਧੱਕਾ. ਠੋਕਰ। ੨. ਨੁਕਸਾਨ. ਹਾਨਿ। ੩. ਰੰਜ. ਸ਼ੋਕ.


ਅ਼. [صدر] ਸਦਰ. ਸੰਗ੍ਯਾ- ਦਿਲ। ੨. ਛਾਤੀ। ੩. ਆਰੰਭ। ੪. ਜਿਲੇ ਦਾ ਆਲਾ ਅਹੁਦੇਦਾਰ। ੫. ਸ਼ਹਿਰ ਦਾ ਉਹ ਪ੍ਰਧਾਨ ਹਿੱਸਾ, ਜਿਸ ਵਿੱਚ ਸਰਕਾਰੀ ਅਫਸਰ ਅਤੇ ਕਚਹਿਰੀਆਂ ਆਦਿ ਹੋਣ। ੬. ਸਭਾ ਜਾਂ ਜਲਸੇ ਦਾ ਪ੍ਰਧਾਨ। ੭. ਕ੍ਰਿ. ਵਿ- ਉੱਪਰ. ਉੱਤੇ.