ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [شادیانہ] ਸ਼ਾਦਿਆਨਹ. ਆਨੰਦ ਦਾਇਕ ਬਾਜਾ. "ਬਜੇ ਸਦਨ ਦਰ ਪਰ ਸਦਿਆਨੇ." (ਗੁਪ੍ਰਸੂ); ਦੇਖੋ, ਸਦਿਆਨਾ.


ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍‌ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ.


ਵ੍ਯ- ਸਦੈਵ. ਨਿਤ੍ਯ. ਹਮੇਸ਼ਹ. ਦੇਖੋ, ਗਨੀਵ.


ਦੇਖੋ, ਸਦ ੫। ੨. ਸ਼ਬਦ. "ਹਉ ਜੀਵਾ ਸਦੁ ਸੁਣੇ." (ਵਾਰ ਕਾਨ ਮਃ ੪) ੩. ਭਿਖ੍ਯਾ ਲਈ ਸੱਦਾ, ਜੋ ਗ੍ਰਿਹਸਥੀ ਦੇ ਦਰ ਤੇ ਫ਼ਕੀਰ ਲੋਕ ਦਿੰਦੇ ਹਨ "ਇਕਿ ਵਣਖੰਡਿ ਬੈਸਹਿ ਜਾਇ ਸਦੁ ਨ ਦੇਵਹੀ." (ਵਾਰ ਮਲਾ ਮਃ ੧) ੪. ਉਪਦੇਸ਼.


ਸਤ੍‌- ਉਪਦੇਸ਼. ਉੱਤਮ ਸਿਖ੍ਯਾ. ਨੇਕ ਸਲਾਹ.


ਮੱਦੂ ਦਾ ਭਾਈ ਰਬਾਬੀ. ਇਹ ਆਪਣੇ ਭਾਈ ਨਾਲ ਮਿਲਕੇ ਦਸ਼ਮੇਸ਼ ਦੇ ਦਰਬਾਰ ਕੀਰਤਨ ਕਰਦਾ ਹੁੰਦਾ ਸੀ. "ਸੱਦੂ ਮੱਦੂ ਆਸਾ ਵਾਰ। ਕੀਰਤਨ ਕਰਤੇ ਰਾਗ ਸੁਧਾਰ." (ਗੁਪ੍ਰਸੂ)