ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੁਲਾਵੇਗਾ. ਬੁਲਾਉਂਦਾ ਹੈ. ਸੱਦੇਗੀ. ਸੱਦਦੀ ਹੈ. "ਨਾਨਕ ਆਖੈ ਗੋਰ ਸਦੇਈ." (ਸ੍ਰੀ ਮਃ ੧)


ਸੰ. ਸੰ- ਦਿਸ਼. ਸੰਦੇਸ਼. ਸੰਗ੍ਯਾ- ਸੁਨੇਹਾ. ਪੈਗ਼ਾਮ. "ਸੁਨਤ ਸਦੇਸਰੋ ਪ੍ਰਿਅ ਗ੍ਰਿਹ ਸੇਜ ਵਿਛਾਈ." (ਸੂਹੀ ਮਃ ੫) "ਕੋਈ ਆਇ ਸਦੇਸਾ ਦੇਇ ਪ੍ਰਭ ਕੇਰਾ." (ਬਿਲਾ ਅਃ ਮਃ ੪)


ਦੇਖੋ, ਸੰਦੇਹ। ੨. ਸੰ. ਕ੍ਰਿ. ਵਿ- ਸ (ਸਾਥ) ਦੇਹ (ਸ਼ਰੀਰ). ਸ਼ਰੀਰ ਸਮੇਤ. "ਸਦੇਹ ਸੁਰਗ ਕੋ ਗਯੋ." (ਗੁਪ੍ਰਸੂ)


ਵ੍ਯ- ਸਦੈਵ. ਨਿਤ੍ਯ. "ਸਤਿਗੁਰੁ ਸੇਵ ਦਿਨ ਰਾਤ ਸਦੇਰੇ." (ਮਾਰੂ ਸੋਲਹੇ ਮਃ ੫)


ਸੰ. ਸੰਦੋਹ. ਵਿ- ਸਭ. ਤਮਾਮ. ਸੰਪੂਰਣ। ੨. ਅਤਿ. ਪੂਰਣ ਰੀਤਿ ਨਾਲ. "ਜਯਤਿ ਸੱਚਿਦਾਨੰਦ ਸਦੋਹੰ." (ਨਾਪ੍ਰ)


ਦੇਖੋ, ਸਦੀਵ। ੨. ਤੁਰੰਤ. ਫੌਰਨ. ਦੇਖੋ, ਸਦ੍ਯ. "ਸਦੰ ਸੀਸ ਕਪ੍ਯੋ." (ਗ੍ਯਾਨ)