ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सदृश ਵਿ- ਸਦ੍ਰਿਕ੍ਸ਼੍‍. ਜੋ ਸਮਾਨ ਦਿਖਾਈ ਦੇਵੇ. ਜੇਹਾ. ਤੁੱਲ. ਸਮਾਨ. "ਕੂਰ ਕੁਪੱਤਾ ਸਦ੍ਰਿਸ ਕੁੱਤਾ." (ਗੁਪ੍ਰਸੂ)


ਦੇਖੋ, ਸਿੰਦਉਰਾ ਅਤੇ ਸੰਧੂਰੀਆ.


ਵਿ- ਸਾਧਨਾ ਸਿੱਧ ਕਰੈਯਾ. ਸਾਧਨਾ ਕਰਨ ਵਾਲਾ. "ਸਾਧਨਾ ਸਧਈਆ." (ਗ੍ਯਾਨ)


ਸੰਗ੍ਯਾ- ਸ- ਧਨ. ਦੌਲਤਮੰਦ. ਧਨੀ.


ਸੇਹਵਾਨ (ਇਲਾਕਾ ਸਿੰਧ) ਦਾ ਵਸਨੀਕ ਕਸਾਈ ਸੀ. ਇਸ ਨੂੰ ਆਤਮਗ੍ਯਾਨੀਆਂ ਦੀ ਸੰਗਤਿ ਦ੍ਵਾਰਾ ਕਰਤਾਰ ਦੇ ਪ੍ਰੇਮ ਅਤੇ ਭਗਤੀ ਦੀ ਪ੍ਰਾਪਤੀ ਹੋਈ. ਇਹ ਨਾਮਦੇਵ ਜੀ ਦਾ ਸਮਕਾਲੀ ਸੀ. ਸਧਨੇ ਦਾ ਦੇਹਰਾ ਸਰਹਿੰਦ ਪਾਸ ਵਿਦ੍ਯਮਾਨ ਹੈ. ਇਸ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਅਉਸਰ ਲਜਾ ਰਾਖਿਲੇਹੁ ਸਧਨਾ ਜਨੁ ਤੋਰਾ." (ਬਿਲਾ) ੨. ਕ੍ਰਿ- ਸਿੱਧ ਹੋਣਾ. ਪੂਰਾ ਹੋਣਾ. ਕੰਮ ਚੱਲਣਾ। ੩. ਅਭਯਾਸ ਦਾ ਪੱਕਿਆਂ ਹੋਣਾ.


ਧਨੁਖ ਸਹਿਤ. ਕਮਾਨ ਨਾਲ.


ਦੇਖੋ, ਸੱਧਰ.


ਸੰਗ੍ਯਾ- ਰੁਚਿ. ਇੱਛਾ। ੨. ਖਾਣ ਦੀ ਵਾਸਨਾ. "ਅੰਬਾਂ ਸੱਧਰ ਨਾ ਲਹੈ ਆਣ ਅੰਬਾਕੜੀਆਂ ਜੇ ਖਾਏ." (ਭਾਗੁ)


ਸੰ. संहरण ਸੰਹਰਣ. ਸੰਹਾਰ (ਸੰਘਾਰ) ਕਰਨਾ. "ਆਪਿ ਉਪਾਵਨ ਆਪਿ ਸਧਰਨਾ." (ਬਿਲਾ ਮਃ ੫) ੨. ਸ- ਆਧਾਰ- ਕਰਨਾ ਦਾ ਸੰਖੇਪ.