ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਸ਼ਾ. ਕਾਮਨਾ. ਉੱਮੇਦ. "ਵਤਿ ਆਸੂਣੀ ਬੰਨਿ." (ਸ. ਫਰੀਦ) ਫਿਰ ਅਨੇਕ ਉੱਮੇਦਾਂ ਬੰਨ੍ਹਕੇ। ੨. ਵਿ- ਨਾ ਪੂਰਣ ਹੋਣ ਵਾਲੀ ਆਸ਼ਾ.


ਫ਼ਾ. [آسوُدن] ਕ੍ਰਿ- ਆਰਾਮ ਕਰਨਾ. ਖੁਸ਼ ਹਾਲ ਹੋਣਾ.


ਫ਼ਾ. [آسوُدہ] ਵਿ- ਸੰਪਦਾ ਸਹਿਤ. ਖੁਸ਼ਹਾਲ। ੨. ਪ੍ਰਸੰਨ. ਖੁਸ਼। ੩. ਵਿਸ਼੍ਰਾਮ ਨੂੰ ਪ੍ਰਾਪਤ ਹੋਇਆ. "ਗਜ ਬਾਜੀ ਆਸੂਦੇ ਕਰਕੈ." (ਗੁਪ੍ਰਸੂ)


ਸੰਗ੍ਯਾ- ਚੌਹਾਨ ਰਾਜਪੂਤਾਂ ਦੀ ਕੁਲ ਦੇਵੀ, ਜਿਸ ਨੂੰ ਆਸ਼ਾ ਪੂਰਣ ਕਰਨ ਵਾਲੀ ਮੰਨਿਆ ਜਾਂਦਾ ਹੈ। ੨. ਗੁਰੁ ਸੇਵਾ। ੩. ਆਤਮ ਵਿਦ੍ਯਾ।


ਫ਼ਾ. ਸੰਗ੍ਯਾ- ਕਲੇਸ਼. ਦੁੱਖ। ੨. ਸਦਮਾ. ਚੋਟ. ਸੱਟ। ੩. ਜਿੰਨ ਭੂਤ ਦਾ ਸਾਇਆ ਅਰਥਾਤ- ਸ਼ਰੀਰ ਵਿੱਚ ਪ੍ਰਵੇਸ਼.


ਦੇਖੋ, ਆਸਯ.


ਦੇਖੋ, ਅਸੋਕ। ੨. ਆ (ਚਾਰੇ ਪਾਸਿਓਂ) ਸ਼ੋਕ (ਰੰਜ).


ਅਪਸ਼ਕੁਨ. ਦੇਖੋ, ਸੌਨ.


ਸੰ. अशङ्का. ਸੰਗ੍ਯਾ- ਸੰਦੇਹ. ਸੰਸਾ. ਸ਼ੱਕ। ੨. ਡਰ. ਭੈ.


ਸੰ. आसत्र्जन. ਸੰਗ੍ਯਾ- ਬੰਨ੍ਹਣ ਅਤੇ ਜੋੜਨ ਦੀ ਕ੍ਰਿਯਾ। ੨. ਲਟਕਾਉਣਾ. ਦੇਖੋ, ਸੰਜ ਅਤੇ ਸੰਜਨ.