ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਪੁਰਾਣਾ। ੨. ਸੰਗ੍ਯਾ- ਬ੍ਰਹਮਾ ਦੇ ਚਾਰ ਮਾਨਸਿਕ ਪੁਤ੍ਰਾਂ ਵਿਚੋਂ ਵੱਡਾ. "ਸਨਕ ਸਨੰਦ ਅੰਤ ਨਹਿ ਪਾਇਆ." (ਆਸਾ ਕਬੀਰ) ੩. ਸੰ. शौनक- ਸ਼ੋਨਕ. ਸ਼ੁਨਕ ਦਾ- ਪਤ੍ਰ ਰਿਖੀ, ਜੋ ਅਥਰਵ ਵੇਦ ਦਾ ਆਚਾਰਯ ਸੀ. ਇਸ ਦਾ ਰਚਿਆ "ਬ੍ਰਿਹਦ ਦੇਵਤਾ" ਪ੍ਰਸਿੱਧ ਗ੍ਰੰਥ ਹੈ. ਇਹ ਵ੍ਯਾਕਰਣ ਦਾ ਭਾਰੀ ਪੰਡਿਤ ਸੀ। ੪. ਸ਼ੌਨਕੀਯ. ਸ਼ੌਨਕ ਦਾ ਰਚਿਆ ਗ੍ਰੰਥ. "ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ." (ਮਲਾ ਰਵਿਦਾਸ)


ਸੰਗ੍ਯਾ- ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. "ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ ਕਉ ਮਹਲੁ ਦੁਲਭਾਵਉ." (ਆਸਾ ਮਃ ੫)