ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نازنین] ਵਿ- ਲਾਡਲੀ। ੨. ਪ੍ਰਿਯਾ। ੩. ਮਨਭਾਵਨੀ (amiable).


ਦੇਖੋ, ਨਾਜਿਮ.


ਅ਼. [ناظر] ਨਾਜਿਰ. ਵਿ- ਨਜਰ ਵਿੱਚ ਕਰਨ ਵਾਲਾ. ਦ੍ਰਸ੍ਟਾ. "ਸਦ ਹਜੂਰਿ ਹਾਜਰੁ ਹੈ ਨਾਜਰੁ." (ਮਾਰੂ ਮ ਮਃ ੫) ੨. ਸੰਗ੍ਯਾ- ਨਿਗਰਾਨੀ ਕਰਨ ਵਾਲਾ ਕਰਮਚਾਰੀ.