ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸੰਬੰਧੀ.


ਦੇਖੋ, ਸੰਬੰਧ. "ਮੰਨੈ ਧਰਮ ਸੇਤੀ ਸਨਬੰਧੁ." (ਜਪੁ)


ਵਿ- ਸੰਬੰਧ ਵਾਲਾ. ਸੰਬੰਧਿਤ. "ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ." (ਸੋਰ ਮਃ ੫)


ਸੰ. ਵਿ- ਨੰਮ੍ਰਤਾ ਸਹਿਤ. ਝੁਕਿਆ ਹੋਇਆ। ੨. ਅ਼. [صنم] ਸਨਮ. ਸੰਗ੍ਯਾ- ਮੂਰਤਿ। ੩. ਵਿ- ਪਿਆਰਾ। ੪. ਸੁੰਦਰ.


ਸੰ. सन्मान ਸੰਗ੍ਯਾ- ਆਦਰ. ਸਤਕਾਰ.