ਦੇਖੋ, ਸਨਾਤਿ। ੨. ਅ਼. [شنات] ਸ਼ੁਨਾਤ. ਸ਼ਾਨੀ ਦਾ ਬਹੁ ਵਚਨ, ਦੁਸ਼ਮਨੀ ਰੱਖਣ ਵਾਲੇ। ੩. ਸੰ. सनात ਵ੍ਯ- ਨਿੱਤ. ਸਦੈਵ. " ਕਰਤਾ ਸਦੀਵ ਹਰਤਾ ਸਨਾਤ." (ਅਕਾਲ) ੪. स्नात ਸ੍ਨਾਤ. ਨ੍ਹਾਤਾ ਹੋਇਆ. ਸ਼ੁੱਧ ਹੋਇਆ. ਸਾਫ ਹੋਇਆ.
ਸੰ. ਵਿ- ਬਹੁਤ ਪੁਰਾਣਾ. ਅਨਾਦਿ ਕਾਲ ਦਾ। ੨. ਨਿੱਤ ਰਹਿਣ ਵਾਲਾ। ੩. ਸੰਗ੍ਯਾ- ਪਰਮੇਸੁਰ. ਕਰਤਾਰ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ) ੪. ਬ੍ਰਹਮਾ। ੫. ਵਿਸਨੁ। ੬. ਬ੍ਰਹਮਾ ਦਾ ਇੱਕ ਮਾਨਸ ਪੁਤ੍ਰ. ਦੇਖੋ, ਸਨਕਾਦਿਕ.
nan
nan
nan
nan
ਵਿ- ਸਦਾ ਹੋਣ ਵਾਲੀ ਰੀਤਿ ਨੂੰ ਧਾਰਣ ਵਾਲਾ। ੨. ਪਰੰਪਰਾ ਦਾ ਵਿਸ਼੍ਵਾਸੀ। ੩. ਸੰਗ੍ਯਾ- ਧਰਮ ਦੇ ਪੁਰਾਣੇ ਨੇਮ ਅਤੇ ਦਸਤੂਰ ਉੱਤੇ ਅਮਲ ਕਰਨ ਵਾਲਾ ਪੁਰਖ। ੪. ਪੁਰਾਣੇ ਖਿਆਲਾਂ ਵਾਲਾ ਹਿੰਦੂ.
nan
ਸੰਗ੍ਯਾ- ਸੰਕੀਰਣ ਜਾਤਿ। ੨. ਨੀਚ ਜਾਤਿ. "ਨਾਨਕ ਨਾਵੈ ਬਾਝ ਸਨਾਤਿ." (ਆਸਾ ਮਃ ੧) "ਵਿਚਿ ਸਨਾਤੀ ਸੇਵਕ ਹੋਇ." (ਮਲਾ ਮਃ ੧) ੩. ਦੇਖੋ, ਸਨਾਤ.
nan
ਵਿ- ਨਾਥ (ਸ੍ਵਾਮੀ) ਸਹਿਤ. ਮਾਲਿਕ ਵਾਲਾ. ਜਿਸ ਦੇ ਸਿਰ ਪੁਰ ਕੋਈ ਸ੍ਵਾਮੀ ਹੈ. "ਤਿਨ ਦੇਖੇ ਹਉ ਭਇਆ ਸਨਾਥ." (ਤੁਖਾ ਛੰਤ ਮਃ ੪) "ਤਿਨ ਸਫਲਿਓ ਜਨਮੁ ਸਨਾਥਾ." (ਜੈਤ ਮਃ ੪)