ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. आसन्न. ਵਿ- ਪਾਸ ਬੈਠਾ। ੨. ਕ੍ਰਿ. ਵਿ- ਕੋਲੇ. ਨੇੜੇ.


ਵਿ- ਜੋ ਸੰਭਵ (ਪੈਦਾ) ਨਹੀਂ ਹੋਇਆ. ਜਨਮ ਰਹਿਤ. "ਆਸੰਭਉ ਉਦਵਿਅਉ." (ਸਵੈਯੇ ਮਃ ੫. ਕੇ) ਅਜਨਮ ਨੇ ਅਵਤਾਰ ਧਾਰਿਆ ਹੈ। ੨. ਦੇਖੋ, ਅਸੰਭਵ.


ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍‍ਥ, ਵਾਨਪ੍ਰਸ੍‍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ.


ਦੇਖੋ, ਆਸ੍ਰਾਵ. "ਕਮਲ ਬਿਗਸੈ ਮਧੂ ਆਸ੍ਰਮਾਈ." (ਸ੍ਰੀ ਮਃ ੫) ਕਮਲ ਖਿੜਦਾ ਹੈ ਅਤੇ ਸ਼ਹਿਦ ਟਪਕਦਾ ਹੈ.


ਵਿ- ਆਸ਼ਰਮ ਵਿੱਚ ਰਹਿਣ ਵਾਲਾ। ੨. ਬ੍ਰਹਮਚਰਯ ਆਦਿ ਆਸ਼੍ਰਮਾਂ ਵਿੱਚ ਜੀਵਨ ਵਿਤਾਉਣ ਵਾਲਾ।


ਦੇਖੋ, ਆਸਰ. "ਤਤ ਆਸ੍ਰਯੰ ਨਾਨਕ." (ਸਹਸ ਮਃ ੫)


ਸੰ. ਸੰਗ੍ਯਾ- ਵਹਾਉ. ਪ੍ਰਵਾਹ। ੨. ਚੋਆ. ਟਪਕਣ ਦੀ ਕ੍ਰਿਯਾ.