ਓ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਿਸ਼ਾ. ਤਰਫ਼. "ਚਿਤਵਉ ਤੁਮਰੀ ਓਰ." (ਜੈਤ ਮਃ ੫) ੨. ਪੱਖ। ੩. ਕਿਨਾਰਾ. ਤਟ. ਕੰਢਾ। ੪. ਓਰਕ (ਓੜਕ) ਦਾ ਸੰਖੇਪ. ਅੰਤ. ਹੱਦ. "ਗਿਨਤ੍ਯੋਂ ਜਿਨ ਕੇ ਪਾਇ ਨ ਓਰ." (ਗੁਪ੍ਰਸੂ)


ਸੰਗ੍ਯਾ- ਓੜਕ ਅੰਤ. "ਓਰਕ ਨਰਕ ਗਮਨ ਤਿਨ ਹੋਈ." (ਨਾਪ੍ਰ) ੨. ਹੱਦ. ਸੀਮਾ. "ਭੀਤ ਊਪਰੈ ਕੇਤਕੁ ਧਾਈਐ ਅੰਤ ਓਰਕੋ ਆਹਾ." (ਆਸਾ ਮਃ ੫)


ਬੁੰਦੇਲ ਖੰਡ (ਮੱਧ ਭਾਰਤ) ਵਿੱਚ ਇੱਕ ਨਗਰ, ਜੋ ਰਾਜਪੂਤ ਭਾਰਤੀ ਚੰਦ ਨੇ ਸਨ ੧੫੩੧ ਵਿੱਚ ਵਸਾਇਆ. ਇਹ ਵੇਤਵਾ (ਵੇਤ੍ਵਾ) ਨਦੀ ਦੇ ਕਿਨਾਰੇ ਹੈ. ਝਾਂਸੀ ਮਾਨਕਪੁਰ ਰੇਲਵੇ (ਜੀ. ਆਈ. ਪੀ. ) ਰਾਹੀਂ ਇੱਥੇ ਪਹੁੰਚੀਦਾ ਹੈ. ਬੁੰਦੇਲਾ ਜਾਤਿ ਦੇ ਰਤਨ, ਰਾਜਾ ਵਿਕ੍ਰਮਾਜੀਤ ਨੇ ਇੱਥੋਂ ਰਾਜਧਾਨੀ ਬਦਲਕੇ ਸਨ ੧੭੮੩ ਵਿੱਚ ਟੀਕਮਗੜ੍ਹ ਲੈ ਆਂਦੀ. ਹੁਣ ਰਿਆਸਤ ਦਾ ਨਾਂਉਂ ਟੀਕਮਗੜ੍ਹ ਹੈ. ਕਈ ਰਿਆਸਤ ਓਰਛਾ ਭੀ ਆਖਦੇ ਹਨ. ਓਰਛਾ ਹੁਣ ਤਸੀਲ ਦਾ ਪ੍ਰਧਾਨ ਨਗਰ ਹੈ. ਦੇਖੋ, ਓਡਛਾ.


ਓਰਛਾ- ਈਸ਼. ਓਰਛਾ ਦਾ ਰਾਜਾ.


ਕਿ- ਉਮਡਨਾ. ਉਮਁਗਣਾ. "ਓਰੜ ਫੌਜਾਂ ਆਈਆਂ." (ਚੰਡੀ ੩) ੨. ਲਪਕਣਾ. ਝਪਕਣਾ. ਵੈਰੀ ਦੀ ਓਰ (ਤਰਫ) ਅੜਨਾ. ਮੁਕਾਬਲੇ ਲਈ ਵਧਣਾ.


ਸੰਗ੍ਯਾ- ਖੇਤ ਵਿੱਚ ਹਲ ਨਾਲ ਕੱਢੀ ਹੋਈ ਰੇਖਾ. ਸਿਆੜ। ੨. ਉਪਲ. ਗੜਾ. ਓਲਾ. "ਓਰਾ ਗਰਿ ਪਾਨੀ ਭਇਆ." (ਸ. ਕਬੀਰ) "ਓਰੇ ਸਮ ਗਾਤ ਹੈ." (ਜੈਜਾ ਮਃ ੯) ੩. ਦੇਖੋ, ਓਲਾ ੨। ੪. ਉਰਲਾ ਪਾਸਾ. ਉਰਾਰ.


ਓੜਕ. ਦੇਖੋ, ਓਰ ੪. "ਕਥਨੀ ਕਥਉ ਨ ਆਵੈ ਓਰੁ." (ਗਉ ਅਃ ਮਃ ੧)


ਸੰਗ੍ਯਾ- ਇਤਨਾ ਮੀਂਹ ਜਿਸ ਨਾਲ ਵਾਹਣ ਦੇ ਓਰੇ ਭਰੇ ਜਾਣ. ਐਸਾ ਮੀਂਹ ਬਿਜਾਈ ਵਾਸਤੇ ਕਾਫੀ ਸਮਝਿਆ ਜਾਂਦਾ ਹੈ.


ਕ੍ਰਿ. ਵਿ- ਇਸ ਪਾਸੇ. ਉਰੇ. "ਸਚਹੁ ਓਰੈ ਸਭੁਕੋ." (ਸ੍ਰੀ ਅਃ ਮਃ ੧) ੨. ਹੋਰ ਨੇ. ਦੂਸਰੇ ਨੇ. "ਓਰੈ ਕਛੂ ਨ ਕਿਨਹੂ ਕੀਆ." (ਬਾਵਨ)