ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਉਤਰਦਾ. ਲਥਦਾ। ੨. ਸੰਗ੍ਯਾ- ਪੱਛਮ ਦਿਸ਼ਾ, ਜਿਧਰ ਸੂਰਜ ਲਹਿਂਦਾ ਹੈ.


ਸੰਗ੍ਯਾ- ਲੰਕ- ਅੰਗਾ. ਇਸਤ੍ਰੀਆਂ ਦੇ ਤੇੜ ਦਾ ਘੇਰਦਾਰ ਵਸਤ੍ਰ. ਘਗਰਾ.


ਲਭਦਾ. "ਗੁਰਸਿਖਾ ਲਹਿਦਾ ਭਾਲਿਕੈ." (ਸ੍ਰੀ ਮਃ ੫. ਪੈਪਾਇ)


ਲਭਦਾ. "ਗੁਰਸਿਖਾ ਲਹਿਦਾ ਭਾਲਿਕੈ." (ਸ੍ਰੀ ਮਃ ੫. ਪੈਪਾਇ)


ਲੱਥੀ. ਉਤਰੀ। ੨. ਲਖੀ. ਦੇਖੀ। ੩. ਜਾਣੀ. ਮਲੂਮ ਕੀਤੀ. "ਗੁਰਕਿਰਪਾ ਤੇ ਲਹੀ." (ਗੂਜ ਮਃ ੫)


ਵਿ- ਲੱਭਣ ਵਾਲਾ। ੨. ਜਾਣਨ ਵਾਲਾ। ੩. ਲੱਭਿਆ ਹੈ. "ਤੁਰੀਆਗੁਣੁ ਹੈ ਗੁਰਮੁਖਿ ਲਹੀਆ." (ਬਿਲਾ ਅਃ ਮਃ ੪)


ਦੇਖੋ, ਲਹ ੨। ੨. ਛੋਟਾ. ਦੇਖੋ, ਲਘੁ. "ਦੀਰਘ ਗਾਤ ਤਿਹਾਰੋ, ਸੁ ਬਾਨਨ ਸੋਂ ਕਰਹੋਂ ਲਹੁ ਤੇਤੋ." (ਕ੍ਰਿਸਨਾਵ)