ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਦ੍ਯ. ਜਿਸ ਕਰਕੇ ਮਸ੍ਤੀ ਹੋਵੇ. ਸ਼ਰਾਬ. ਮਦਿਰਾ। ੨. ਮਦਯ ਦੇ. ਸ਼ਰਾਬ ਦੇ. "ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ." (ਮਃ ੧, ਸਃ ਮਰਦਾਨਾ ਵਾਰ ਬਿਹਾ) ੩. ਮਦ (ਨਸ਼ੇ) ਸੇ. "ਮਾਇਆ ਮਦਿ ਬਿਖਿਆ ਰਸਿ ਰਚਿਓ." (ਸਾਰ ਮਃ ੯) ਦੇਖੋ, ਮਦ ੬. ਦਾ ਉਦਾਹਰਣ.


ਮਦ੍ਯ (ਸ਼ਰਾਬ) ਬਣਾਉਣ ਵਾਲਾ. "ਸਾਤ ਬਾਰ ਮਦਿਯਨ ਤੇ ਮਦਹਿ ਚੁਆਇ ਕਰ." (ਚਰਿਤ੍ਰ ੨੯੬)


ਸੰ. ਸੰਗ੍ਯਾ- ਮਦ੍ਯ. ਸ਼ਰਾਬ. "ਮਨ ਮੋਹ ਮਦਿਰੰ." (ਸਹਸ ਮਃ ੫) ੨. ਉਹ ਵਸ੍‍ਤੁ, ਜਿਸ ਤੋਂ ਮਦ (ਨਸ਼ਾ) ਹੋਵੇ। ੩. ਮਮੋਲਾ. ਖੰਜਨ। ੪. ਦੇਖੋ ਸਵੈਯੇ ਦਾ ਰੂਪ ੯.


ਦੇਖੋ, ਮਦਿਰਾ.


ਵਿ- ਮਦ (ਨਸ਼ੇ) ਵਾਲਾ. ਮਤਵਾਲਾ. ਸ਼ਰਾਬੀ. "ਮਦੀ ਜੈਸ ਝੂਮੈ." (ਰਾਮਾਵ) ੨. ਸੰ. ਸ਼ਰਾਬ ਪੀਣ ਦਾ ਭਾਂਡਾ.


ਦੇਖੋ, ਮਦੀਯ.


ਦੇਖੋ, ਮਦਿਯਾ। ੨. ਸੰ. ਮਦੀਯਾ. ਮੇਰੀ. ਮਦੀਯ ਦਾ ਇਸਤ੍ਰੀ ਲਿੰਗ.


ਫ਼ਾ. [مادہ] ਮਾਦਹ. ਇਸਤ੍ਰੀ. ਨਾਰੀ. ਨਰ ਦਾ ਜੋੜਾ.


ਅ਼. [مدینہ] ਸ਼ਹਿਰ. ਨਗਰ। ੨. ਅਰਥ ਦਾ ਇੱਕ ਪ੍ਰਸਿੰਧ ਨਗਰ. ਜਿੱਥੇ ਮਹੁਮੰਦਮ ਸਾਹਿਬ ਦਾ ਦੇਹਾਂਤ ਹੋਇਆ ਅਰ ਉਨ੍ਹਾਂ ਦੀ ਕਬਰ ਵਿਦ੍ਯਮਾਨ ਹੈ. ਹ਼ਜ਼ਰਤ ਮੁਹ਼ੰਮਦ ਨੇ ਆਖਿਆ ਹੈ ਕਿ ਮਦੀਨੇ ਦੀ ਰਖ੍ਯਾ ਫ਼ਰਿਸ਼ਤੇ ਕਰਦੇ ਹਨ. ਮਦੀਨਾ ਪਹਾੜਧਾਰਾ ਦੀ ਜੜ ਵਿੱਚ ਪੱਧਰ ਜ਼ਮੀਨ ਪੁਰ ਵਸਿਆ ਹੋਇਆ ਹੈ. ਇਸ ਦੀ ਸ਼ਹਰਪਨਾਹ ੩੫- ੪੦ ਫੁਟ ਉੱਚੀ ਹੈ. ੩੦ ਬੁਰਜ ਅਤੇ ਇਰਦ ਗਿਰਦ ਖਾਈ ਹੈ. ਇਸ ਥਾਂ ਪ੍ਰਸਿੱਧ ਇਮਾਰਤ ਨਬੀ ਦੀ ਮਸੀਤ ਹੈ. ਖੂਹਾਂ ਦਾ ਪਾਣੀ ਮਿੱਠਾ ਹੈ, ਪਾਸ ਇੱਕ ਨਹਿਰ ਭੀ ਵਗਦੀ ਹੈ. ਸ਼ਹਰ ਦੇ ਆਸ ਪਾਸ ਖਜੂਰ ਆਦਿ ਬਿਰਛਾਂ ਦੇ ਬਾਗ ਹਨ. "ਕੇਤੇ ਮਦੀਨਾ ਮਕਾ ਨਿਵਾਸੀ." (ਅਕਾਲ) ਮਦੀਨੇ ਦਾ ਪਹਿਲਾ ਨਾਮ ਯਸਰਿਬ (ਉਜੜਿਆ ਹੋਇਆ) ਸੀ.


ਸੰ. ਸਰਵ ਅਤੇ ਵਿ- ਮੇਰਾ. ਮੇਰੀ.