ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸ੍‍ਨੁਸਾ. ਸੰਗ੍ਯਾ- ਨੂੰਹ. ਪੁਤ੍ਰ ਦੀ ਵਹੁਟੀ. "ਬ੍ਯਾਹ ਕਰੇ ਸਭ ਸੁਤਨ ਕੇ ਪਿਖ ਸਹਿਤ ਸਨੂਖਾ." (ਗੁਪ੍ਰਸੂ)


ਵਿ- ਸਾਨੇ. ਮਿਲੇ ਹੋਏ. ੨. ਸੰ. शनैः - ਸ਼ਨੈਃ ਵ੍ਯ- ਹੌਲੀ. ਆਹਿਸ੍ਤਾ. ਧੀਰੇ.


ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ.


ਕੋਊ ਕਹੈ ਦਾਹਬੋ ਕਠਿਨ ਵਪੁ ਪਾਵਕ ਮੇ#ਕੋਊ ਕਹੈ ਗਾਹਬੋ ਕਠਿਨ ਸਿੰਧੁ ਤੇਹ ਕੋ,¹#ਕੋਊ ਕਹੈ ਚਾਹਬੋ² ਕਠਿਨ ਮ੍ਰਿਗਰਾਜ ਸੌਹੈਂ,#ਕੋਊ ਕਹੈ ਢਾਹਬੈ ਕਠਿਨ ਸਤ੍ਰੁਦੇਹ ਕੋ,#"ਗ੍ਵਾਲ ਕਵਿ" ਕਠਿਨ ਵਿਸਾਹਬੋ ਦੁਸਹ ਦੁੱਖ#ਕੋਊ ਕਹੈ ਬਾਹਬੋ ਕਠਿਨ ਅਸੁਮੇਹ³ ਕੋ,#ਸਭ ਹੀ ਸਹਿਜ ਜਹਾਂ ਜੀਯ ਮੇ ਉਮਾਹਬੋ ਹੈ#ਮੇਰੇ ਜਾਨੇ ਕਠਿਨ ਨਿਬਾਹਬੋ ਸਨੇਹ ਕੋ.


ਸੰਦੇਸ਼. ਸੁਨੇਹਾ. "ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ." (ਮਾਝ ਮਃ ੪)