ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. शपथ- ਸ਼ਪਥ. ਸੰਗ੍ਯਾ- ਕਸਮ. ਸੌਂਹ. ਸੁਗੰਦ. ਦੇਖੋ, ਸ਼ਪ ਧਾ. "ਕੂਰ ਸਪਤ ਕੋ ਦੋਸ ਨ ਮਾਨਾ." (ਗੁਪ੍ਰਸੂ) ੨. सप्त- ਸਪ੍ਤ. ਸੱਤ. ਸਾਤ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪) ੩. ਵਿ- ਸਪ੍ਤਮ. ਸ਼ੱਤਵਾਂ. ਸੱਤਵੇਂ. "ਸਪਤ ਪਾਤਾਲਿ ਬਸੰਤੌ." (ਸਵੈਯੇ ਮਃ ੧. ਕੇ) ੪. ਅਞਾਣ ਲਿਖਾਰੀ ਨੇ ੨੦੩ ਚਰਿਤ੍ਰ ਵਿੱਚ "ਸਹਸ" ਦੀ ਥਾਂ ਸਪਤ ਸ਼ਬਦ ਲਿਖ ਦਿੱਤਾ ਹੈ. ਯਥਾ- "ਸੋਰਹ ਸਪਤ ਕ੍ਰਿਸਨ ਤ੍ਰਿਯ ਬਰੀ." ਸਹੀ ਪਾਠ ਹੈ- "ਸੋਰਹ ਸਹਸ ਕ੍ਰਿਸਨ ਤ੍ਰਿਯ ਬਰੀ." ੫. ਸੰ. ਸ਼ਪ੍ਤ. ਵਿ- ਸਰਾਫਿਆ ਹੋਇਆ.; ਦੇਖੋ, ਸਤ, ਸੱਤ ਅਤੇ ਸਪਤ.


ਦੇਖੋ, ਸਤਸਈ.


ਦੇਖੋ, ਸਪਤਸਾਗਰ.


ਦੇਖੋ, ਸਤਸਰ. "ਕਰਿ ਮਜਨੋ ਸਪਤਸਰੇ." (ਆਸਾ ਛੰਤ ਮਃ ੧)


ਭਗਵਤ ਗੀਤਾ ਵਿੱਚੋਂ ਸਾਰਰੂਪ ਸੱਤ ਸਲੋਕਾਂ ਦਾ ਪਾਠ. "ਬਾਬੇ ਕਹਿਆ ਮੈ ਸਪਤ ਸਲੋਕੀ ਗੀਤਾ ਪੜ੍ਹਦਾ ਹਾਂ." (ਜਸਾ) ਗੀਤਾ ਦੇ ਇਹ ਸੱਤ ਸਲੋਕ ਹਨ-#(੧) ਓਮਿਤ੍ਯੇਕਾਕ੍ਸ਼੍‍ਰੰ- ਅਃ ੮, ਸ਼ਃ ੧੩.#(੨)ਸ੍‍ਥਾਨੇ- ਅਃ ੧੧, ਸ਼ਃ ੩੬.#(੩) ਸਰ੍‍ਵਤ- ਅਃ ੧੩, ਸ਼ਃ ੧੪.#(੪) ਕਵਿੰ- ਅਃ ੮, ਸ਼ਃ ੯.#(੫) ਊਰ੍‍ਧ੍ਵਮੂਲੰ- ਅਃ ੧੫, ਸ਼ਃ ੧.#(੬) ਸਰ੍‍ਵਸ੍ਯ- ਅਃ ੧੫, ਸ਼ਃ ੧੫.#(੭) ਮਨਮਨਾ ਭਵ- ਅਃ ੯, ਸ਼ਃ ੩੪.


ਸੱਤ ਸਮੁੰਦਰ. ਪੁਰਾਣਾਂ ਵਿੱਚ ਇਹ ਸੱਤ ਸਾਗਰ ਲਿਖੇ ਹਨ- ਦੁੱਧ ਦਾ, ਦਹੀਂ ਦਾ, ਘੀ ਦਾ, ਇੱਖ ਦੇ ਰਸ ਦਾ, ਸ਼ਹਿਦ ਦਾ, ਮਿੱਠੇ ਪਾਣੀ ਦਾ, ਖਾਰੇ ਪਾਣੀ ਦਾ ਅਤੇ ਇਹ ਭੀ ਦੱਸਿਆ ਹੈ ਕਿ ਇਹ ਇੱਕ ਇੱਕ ਦ੍ਵੀਪ ਨੂੰ ਘੇਰੇ ਹੋਏ ਹਨ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪) ਦੇਖੋ, ਸਗਰ ਅਤੇ ਸਪਤਦੀਪ.