ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੱਤ ਸਮੁੰਦਰ. ਦੇਖੋ, ਸਪਤ ਸਾਗਰ। ੨. ਮਹਾਭਾਰਤ ਵਿੱਚ ਸੱਤ ਸਿੰਧੁ (ਨਦੀਆਂ) ਇਹ ਹਨ- ਵਸ੍ਵੋਕਸਾਰਾ, ਨਲਿਨੀ, ਪਾਵਨੀ, ਗੰਗਾ, ਸੀਤਾ, ਜੰਬੁਨਦ ਅਤੇ ਸਿੰਧੁ (ਅਟਕ). ੩. ਘੱਗਰ ਅਤੇ ਸਿੰਧੁਨਦ ਦੇ ਮੱਧ ਦਾ ਦੇਸ਼, ਜਿਸ ਦੀ ਪੁਰਾਣੇ ਗ੍ਰੰਥਾਂ ਵਿੱਚ "ਸਪ੍ਤਸਿੰਧੁ." ਸੰਗ੍ਯਾ ਹੈ. ਪੰਜਾਬ ਦੇ ਪੰਜ ਦਰਿਆ ਘੱਗਰ ਅਤੇ ਸਿੰਧੁ।¹ ੪. ਦੇਖੋ, ਸਪਤ ਧਾਰਾ.


ਦੇਖੋ, ਸਾਤ ਸੁਰ ਅਤੇ ਸ੍ਵਰ.


ਸੰ. शतशृङ्ग- ਸ਼ਤਸ਼੍ਰਿੰਗ. ਹਿਮਾਲਯ ਦੀ ਧਾਰਾ ਵਿੱਚ ਬਦਰੀਨਾਰਾਇਣ ਦੇ ਕੋਲ ਇੱਕ ਪਹਾੜ. ਦੇਖੋ, ਹੇਮਕੂਟ. "ਸਪਤਸ੍ਰਿੰਗ ਤਿਹ ਨਾਮ ਕਹਾਵਾ। ਪੰਡੁ ਰਾਜ ਜਹਿਂ ਜੋਗ ਕਮਾਵਾ।।" (ਵਿਚਿਤ੍ਰ) ੨. ਬੰਬਈ ਪ੍ਰਾਂਤ ਦੇ ਨਾਸਿਕ ਜਿਲੇ ਵਿੱਚ ਚਾਂਦੋਰ ਪਹਾੜੀ ਧਾਰਾ ਦਾ ਟਿੱਲਾ, ਜੋ ੪੬੫੯ ਫੁਟ ਸਮੁੰਦਰ ਤੋਂ ਉੱਚਾ ਹੈ. ਇਸ ਉੱਪਰ ਮਹਿਖਾਸੁਰਮਰਦਨੀ ਦਾ ਮੰਦਿਰ ਹੈ, ਜਿਸ ਨੂੰ ਸਪਤਸ੍ਰਿੰਗ ਨਿਵਾਸਿਨੀ ਭੀ ਆਖਦੇ ਹਨ. ਮੇਲਾ ਚੇਤ ਸੁਦੀ ੧੫. ਨੂੰ ਭਰਦਾ ਹੈ.


ਸੰ. सप्ताक. ਸੰਗ੍ਯਾ- ਸੱਤ ਦਾ ਸਮੁਦਾਯ। ੨. ਸੱਤ ਸੁਰਾਂ ਦਾ ਇਕੱਠ. ਸ ਰ ਘ ਮ ਪ ਧ ਨ। ੩. ਵਿ- ਸੱਤ ਗਿਣਤੀ ਵਾਲਾ.


ਦੇਖੋ, ਸੱਤ ਕੁਕਰਮ.


ਸੰ. सप्तजिह्व. ਸੰਗ੍ਯਾ- ਸੱਤ ਜੀਭਾਂ ਵਾਲਾ ਅਗਨਿ. ਅਗਨਿ ਦੀਆਂ ਸੱਤ ਲਾਟਾ ਮੰਨੀਆਂ ਹਨ- ਕਾਲੀ, ਕਰਾਲੀ, ਮਨੋਜਵਾ, ਸੁਲੋਹਿਤਾ, ਸੁਧੂਮ੍ਰਵਰਣਾ, ਉਗ੍ਰਾ ਅਤੇ ਪ੍ਰਦੀਪ੍ਤਾ.


ਦੇਖੋ, ਸਤਰ ੩. ਦੇਖੋ, ਅੰ. Seventy.


ਸੰਗ੍ਯਾ- ਸਪ੍ਤ ਪਰਣ (ਸਤ ਪੁੜਾ) ਨਾਮਕ ਬਿਰਛ, ਜਿਸ ਦੇ ਪੱਤੇ ਵਿਆਹ ਸਮੇਂ ਸੁਹਾਗਪਿਟਾਰੀ ਵਿੱਚ ਹਿੰਦੂ ਪਾਉਂਦੇ ਹਨ. L. Alstonia Scholaris. "ਸਪਤਦਲ ਸਿੰਦੁਕ ਹੈ." (ਗੁਪ੍ਰਸੂ)