ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. सप्तद्बीप. ਸੱਤ ਦ੍ਵੀਪ (ਟਾਪੂ). ਪ੍ਰਿਥਿਵੀ- ਮੰਡਲ ਦੇ ਸੱਤ ਉਹ ਭਾਗ, ਜੋ ਭਾਗਵਤ ਆਦਿ ਪੁਰਾਣਾਂ ਨੇ ਸੱਤ ਸਮੁੰਦਰਾਂ ਤੋਂ ਘਿਰੇ ਹੋਏ ਮੰਨੇ ਹਨ, ਇਨ੍ਹਾਂ ਦੇ ਨਾਉਂ ਇਹ ਹਨ- ਜੰਬੁ, ਪਲਕ, ਸ਼ਾਲਮਲਿ, ਕੁਸ਼, ਕ੍ਰੌਂਚ, ਸ਼ਾਕ ਅਤੇ ਪੁਸਕਰ. ਹਿੰਦੂਮਤ ਦੇ ਗ੍ਰੰਥਾਂ ਵਿੱਚ ਲੇਖ ਹੈ ਕਿ ਰਾਜਾ ਪ੍ਰਿਯਵ੍ਰਤ ਇੱਕ ਪਹੀਏ ਦੇ ਰਥ ਉੱਪਰ ਚੜ੍ਹਕੇ ਸੱਤ ਵਾਰ ਪ੍ਰਿਥਿਵੀ ਦੇ ਚਾਰੇ ਪਾਸੇ ਫਿਰਿਆ, ਜਿਸ ਦੇ ਪਹੀਏ ਦੀ ਲੀਕ ਨਾਲ ਸੱਤ ਸਮੁੰਦਰ ਬਣ ਗਏ ਅਤੇ ਉਨ੍ਹਾਂ ਸਮੁੰਦਰਾਂ ਨਾਲ ਘਿਰੇ ਹੋਏ ਪ੍ਰਿਥਵੀ ਦੇ ਹਿੱਸੇ ਦ੍ਵੀਪ ਕਹਾਏ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪)


ਸ਼ਰੀਰ ਨੂੰ ਧਾਰਣ ਵਾਲੇ ਉਹ ਮੂਲ ਅੰਸ਼, ਜਿਨ੍ਹਾਂ ਨਾਲ ਦੇਹ ਕਾਇਮ ਹੈ- ਰਕਤ (ਲਹੂ) ਪਿੱਤ, ਮਾਂਸ, ਮੇਦ (ਮਿੰਜ), ਚਰਬੀ, ਹੱਡੀ, ਵੀਰਯ, Chyle, blood, flesh, fat, bone, marrow and semen । ੨. ਦੇਖੋ, ਧਾਤੁ.


ਆਨੰਦਪੁਰ ਦੇ ਆਸ ਪਾਸ ਦੇ ਸੱਤ ਪਹਾੜੀ ਰਾਜ, ਜੋ ਪਹਾੜ ਦੀ ਧਾਰਾ ਕਰਕੇ ਵੱਖ ਵੱਖ ਹੋਏ ਹੋਏ ਹਨ. "ਸਪਤ ਧਾਰ ਸਭ ਧੂਰਿ ਮਿਲਾਓ." (ਪੰਪ੍ਰ) ਸਾਰੇ ਪਹਾੜੀਰਾਜੇ ੨੨ ਧਾਰ ਕਹਾਉਂਦੇ ਹਨ. ਦੇਖੋ, ਬਾਈਧਾਰ। ੨. ਵੇਦਾਂ ਵਿੱਚ ਹੇਠ ਲਿਖੇ ਸੱਤ ਪ੍ਰਵਾਹ (ਧਾਰਾ) ਪਵਿਤ੍ਰ ਅਤੇ ਉੱਤਮ ਮੰਨੇ ਹਨ- ਗੰਗਾ, ਯਮੁਨਾ, ਸਰਸ੍ਵਤੀ, ਸ਼ਤਦ੍ਰੁ, ਐਰਾਵਤੀ, ਮਰੁਦਵ੍ਰਿੱਧਾ ਅਤੇ ਵਿਪਾਸ਼ਾ। ੩. ਰਾਮਾਇਣ ਵਿੱਚ ਗੰਗਾ ਦੀਆਂ ਸੱਤ ਧਾਰਾ ਪਰਮ ਪਵਿਤ੍ਰ ਲਿਖੀਆਂ ਹਨ- ਨਲਿਨੀ, ਲ੍ਹਾਦਿਨੀ, ਪਾਵਨੀ, ਚਕ੍ਸ਼ੁ, ਸੀਤਾ, ਸਿੰਧੁ ਅਤੇ ਭਾਗੀਰਥੀ. ਕਥਾ ਇਹ ਲਿਖੀ ਹੈ ਕਿ ਜਦ ਸ਼ਿਵ ਨੇ ਆਪਣੀ ਜਟਾ ਵਿਚੋਂ ਗੰਗਾ ਨਿਚੋੜੀ, ਤਦ ਇਹ ਸਪਤ ਧਾਰਾ ਹੋਈਆਂ.


ਜੋਤਿਸ ਵਿੱਚ ਮੰਨਿਆ ਸਪਤ ਨਾੜੀ ਚਕ੍ਰ, ਜਿਸ ਅਨੁਸਾਰ ਅਨੇਕ ਮੁਹੂਰਤ ਥਾਪੇ ਜਾਂਦੇ ਹਨ.#(੧) ਸੂਰਜ ਦੀ ਵਾਯੁ ਨਾੜੀ, ਜਿਸ ਵਿੱਚ ਰੋਹਿਣੀ, ਸ੍ਵਾਤਿ, ਜ੍ਯੇਸ੍ਠਾ ਅਤੇ ਅਸ਼੍ਵਨੀ ਨਛਤ੍ਰ ਹਨ.#(੨) ਮੰਗਲ ਦੀ ਦਹਿਨ ਨਾੜੀ, ਜਿਸ ਵਿੱਚ ਮ੍ਰਿਗਸ਼ਿਰ, ਚਿਤ੍ਰਾ, ਮੂਲਾ ਅਤੇ ਰੇਵਤੀ ਹਨ.#(੩) ਵ੍ਰਿਹਸਪਤੀ ਦੀ ਸੌਮ੍ਯ ਨਾੜੀ, ਜਿਸ ਵਿੱਚ ਆਰਦ੍ਰਾ, ਹਸਤ, ਪੂਰਬਾਸਾੜਾ ਅਤੇ ਉੱਤਰਾ ਭਦ੍ਰਪਦਾ ਹਨ.#(੪) ਸ਼ੁਕ੍ਰ ਦੀ ਨੀਰ ਨਾੜੀ, ਜਿਸ ਵਿੱਚ ਪੁਨਰਵਸੁ, ਉਤ੍ਰਾਫਾਲਗੁਣੀ, ਉਤ੍ਰਾਸਾੜਾ ਅਤੇ ਪੂਰਬ ਭਾਦ੍ਰਪਦ ਹਨ.#(੫) ਬੁਧ ਦੀ ਜਲ ਨਾੜੀ, ਜਿਸ ਵਿੱਚ ਪੁਸ਼੍ਯ, ਪੂਰਬਾ ਫਾਲਗੁਣੀ, ਅਭਿਜਿਤ ਅਤੇ ਸਤਭਿਸਾ ਹਨ.#(੬) ਸ਼ਨੀ ਦੀ ਊਰਧਾ ਨਾੜੀ, ਜਿਸ ਵਿੱਚ ਕ੍ਰਿੱਤਿਕਾ, ਵਿਸ਼ਾਖਾ, ਅਨੁਰਾਧਾ ਅਤੇ ਭਰਣੀ ਹਨ.#(੭) ਚੰਦ੍ਰਮਾ ਦੀ ਅਮ੍ਰਿਤਾ ਨਾੜੀ, ਜਿਸ ਵਿੱਚ ਅਸ਼ਲੇਸਾ ਮਘਾ, ਸ਼੍ਰਵਨ ਅਤੇ ਧਨਿਸ੍ਨਾ ਹਨ. "ਸੱਤੇ ਰੋਹਣਿ ਸੱਤ ਵਾਰ ਸੱਤ ਸੁਹਾਗਣਿ ਸਾਧੁ ਨ ਢਲਿਆ." (ਭਾਗੁ)


ਦਖੋ, ਸਉਕਣ.


ਦੇਖੋ, ਸਪਤ ਦਲ.


ਸੱਤ ਦ੍ਵੀਪਾਂ ਦੇ ਸੱਤ ਪ੍ਰਸਿੱਧ ਪਹਾੜ, ਜਿਨ੍ਹਾਂ ਦੇ ਨਾਮ ਭਾਗਵਤ ਵਿੱਚ ਇਹ ਲਿਖੇ ਹਨ- ਹਿਮਵਾਨ, ਹੇਮਕੂਟ, ਨਿਸਦ, ਮੇਰੁ, ਚੈਤ੍ਰ, ਕਰ੍‍ਣੀ ਅਤੇ ਸ਼੍ਰਿੰਗੀ। ੨. ਦੇਖੋ, ਕੁਲ ਪਰਬਤ.


ਸੱਤ ਪਾਤਾਲ ਲੋਕ. ਹੇਠਲੇ ਸੱਤ ਲੋਕ. ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ, ਮਹਾਤਲ, ਪਾਤਾਲ. ਦੇਖੋ, ਚੌਦਾਂ ਲੋਕ.


(ਸ੍ਰੀ ਬੇਣੀ) ਵਾ- ਸੱਤਵੇਂ ਪਾਤਾਲ ਤੋਂ ਆਈ ਧੁਨਿ. ਭਾਵ- ਬਹੁਤ ਹੀ ਕਮਜ਼ੋਰ ਆਵਾਜ਼, ਜੋ ਮੁਸ਼ਕਲ ਨਾਲ ਸੁਣੀ ਜਾਵੇ.


ਦੇਖੋ, ਸੱਤ ਪੁਰੀਆਂ.


ਚਿੱਤ ਦੀਆਂ ਸੰਤ ਹਾਲਤਾਂ ਗ੍ਯਾਨ ਅਵਸ੍‍ਥਾ ਦੀਆਂ ਸੱਤ ਮੰਜ਼ਿਲਾਂ. ਯੋਗ ਅਤੇ ਵੇਦਾਂਤ ਸ਼ਾਸਤ੍ਰ ਨੇ ਇਹ ਸੱਤ ਭੂਮਿਕਾ ਲਿਖੀਆਂ ਹਨ-#(੧) ਸ਼ੁਭੇੱਛਾ. ਉੱਤਮ ਇੱਛਾ ਅਰਥਾਤ ਮੁਕਤੀ ਦੀ ਇੱਛਾ.#(੨) ਵਿਚਾਰਣਾ. ਵਿਵੇਕ ਦੀ ਪ੍ਰਾਪਤੀ.#(੩) ਤਨੁਮਾਨਸਾ. ਅੰਤਹਕਰਣ ਦੇ ਸੰਕਲਪਾਂ ਦਾ ਬਹੁਤ ਥੋੜਾ ਫੁਰਨਾ.#(੪) ਸਤ੍ਵਾਪੱਤਿ. ਬ੍ਰਹਮਗ੍ਯਾਨ ਦੀ ਪ੍ਰਾਪਤੀ.#(੫) ਅਸੰਸਕ੍ਤਿ. ਸਿੱਧੀ ਆਦਿਕ ਸ਼ਕਤੀਆਂ ਤੋਂ ਮਨ ਦੀ ਉਪਰਾਮਤਾ.#(੬) ਪਰਾਰ੍‍ਥਾਭਾਵਿਨੀ. ਪਰਮਾਤਮਾ ਤੋਂ ਭਿੰਨ ਹੋਰ ਵਿਚਾਰ ਦਾ ਮਿਟ ਜਾਣਾ.#(੭) ਤੁਰ੍‍ਯਗਾ. ਤੁਰੀਯ ਪਦ (ਚੌਥੇ ਪਦ) ਦੀ ਪ੍ਰਾਪਤੀ. (ਹਠਯੋਗ ਪ੍ਰਦੀਪਿਕਾ)