ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਨਾਨਤੁ.


ਸੰਗ੍ਯਾ- ਮਾਤਾ ਦੀ ਮਾਂ. "ਫੁਫੀ ਨਾਨੀ ਮਾਸੀਆਂ." (ਮਾਰੂ ਅਃ ਮਃ ੧) ੨. ਵਿ- ਨੰਨ੍ਹੀ. ਦੇਖੋ, ਨਾਨ੍ਹੀ.


ਇੱਕ ਦਿਗਵਿਜਯੀ ਪੰਡਿਤ, ਜਿਸ ਨੇ ਕੁਰਕ੍ਸ਼ੇਤ੍ਰ ਪੁਰ ਚਰਚਾ ਵਿੱਚ ਹਾਰਕੇ ਗੁਰੂ ਨਾਨਕਦੇਵ ਦੀ ਸਿੱਖੀ ਧਾਰਣ ਕੀਤੀ। ੨. ਓਹਰੀ ਜਾਤਿ ਦਾ ਗੁਰੂ ਅਰਜਨ ਦੇਵ ਦਾ ਪਰਮ ਪ੍ਰੇਮੀ ਸਿੱਖ.


ਸੁਨਾਮ ਦਾ ਅਗ੍ਰਵਾਲ ਬਾਣੀਆਂ. ਇਹ ਰਾਜਾ ਸਾਹਿਬਸਿੰਘ ਪਟਿਆਲਾਪਤਿ ਦਾ ਚਿਰ ਤੀਕ ਦੀਵਾਨ ਰਿਹਾ. ਇਸ ਦਾ ਦੇਹਾਂਤ ਕੱਤਕ ਬਦੀ ੧੦. ਸੰਮਤ ੧੮੪੮ ਨੂੰ ਹੋਇਆ.


ਸੰਗ੍ਯਾ- ਨਨਿਹਾਲ. ਨਾਨੇ ਦਾ ਘਰ. ਨਾਨੇ ਦਾ ਪਰਿਵਾਰ.


ਲਟਕਣ ਜਾਤਿ ਦਾ ਗੁਰੂ ਅਰਜਨ ਸਾਹਿਬ ਦਾ ਅਤਮਗ੍ਯਾਨੀ ਸਿੱਖ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਕੇ ਵਡੀ ਵੀਰਤਾ ਦਿਖਾਈ। ੨. ਫ਼ਾ. [نانو] ਲੋਰੀ.


ਵਿ- ਨ੍ਯੂਨ. ਛੋਟਾ. ਤੁੱਛ. ਨੰਨ੍ਹਾ. "ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹਾ ਹੋਇ ਸੁ ਜਾਇ." (ਗੂਜ ਵਾਰ ੧. ਮਃ ੩) "ਹੁਕਮੇ ਨਾਨ੍ਹਾ ਵਡਾ ਥੀਵੈ." (ਵਾਰ ਰਾਮ ੨. ਮਃ ੫) ੨. ਦੇਖੋ, ਨਾਨਾ ੪.


ਵਿ- ਨਨ੍ਹੀ. ਛੋਟੀ. "ਨਾਨ੍ਹੀ ਸੀ ਬੂੰਦ ਪਵਨੁ ਪਤਿ ਖੋਵੈ." (ਮਲਾ ਅਃ ਮਃ ੧)