ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਸ਼੍ਰਿਤ. ਵਿ- ਸਹਾਰੇ ਤੇ ਠਹਿਰਿਆ ਹੋਇਆ. ਆਸਰੇ ਲੱਗਿਆ। ੨. ਸੰਗ੍ਯਾ- ਨੌਕਰ. ਸੇਵਕ.


ਆਸ਼੍ਰਯ. ਦੇਖੋ, ਆਸਰ.


ਕ੍ਰਿ- ਅਸ੍ਤਿ. ਹੈ. "ਜਿਨ ਕਉ ਧੁਰਿ ਲਿਖਿਆ ਆਹ." (ਗਉ ਵਾਰ ੧, ਮਃ ੪) ੨. ਸੰਗ੍ਯਾ- ਇੱਛਾ. ਰੁਚਿ. ਚਾਹ. "ਜੋਗੀ ਜਤੀ ਸਿਧ ਹਰਿ ਆਹੈ." (ਗਉ ਮਃ ੫) ੩. ਵ੍ਯ- ਸ਼ੋਕ. ਅਚਰਜ ਬੋਧਕ ਸ਼ਬਦ. ਹਾ! ਓ! ੪. ਸਰਵ- ਇਹ. ਯਹ.


ਪ੍ਰਾ. ਸੰਗ੍ਯਾ- ਆਗਮਨ ਤੋਂ ਹੋਇਆ ਖੜਕਾ. ਚਾਲ ਤੋਂ ਉਪਜੀ ਧੁਨੀ. ਪੈਰ ਚਾਲ ਦੀ ਆਵਾਜ਼। ੨. ਆਹਵ. ਰਣ ਭੂਮਿ. ਮੈਦਾਨੇ ਜੰਗ. "ਆਠ ਪਹਿਰ ਆਹਟ ਬਿਖੈ ਜੁੱਧ ਭਯੋ ਬਿਕਰਾਰ." (ਚਰਿਤ੍ਰ ੯੭)