ਇ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اِقبال] ਸੰਗ੍ਯਾ- ਕ਼ਬੂਲ ਕਰਨਾ। ੨. ਸਨਮੁਖ ਆਉਣਾ। ੩. ਭਾਗ. ਕ਼ਿਸਮਤ। ੪. ਸੌਭਾਗ੍ਯ. ਖ਼ੁਸ਼ਨਸੀਬੀ. "ਜਾਇ ਜੰਗ ਕਰਨ ਨਾਲ ਗੁਰੂ ਦੇ ਇਕਬਾਲ ਤੁਮਾਰਾ." (ਜੰਗਨਾਮਾ)


ਸੰਗ੍ਯਾ- ਇਕ ਭਾਵ. ਦੁਵਿਧਾ (ਦੁਬਿਧਾ) ਦੀ ਅਣਹੋਂਦ। ੨. ਕ੍ਰਿ. ਵਿ- ਏਕ ਭਾਵ ਨਾਲ. "ਇਕ ਭਾਇ ਇਕ ਮਨਿ ਨਾਮ ਵਸਿਆ." (ਬਿਲਾ ਛੰਤ ਮਃ ੧)


ਵਿ- ਇੱਕ ਚਿੱਤ. ਏਕਾਗ੍ਰ ਮਨ. ਜਿਸ ਦਾ ਚਿੱਤ ਦੂਜੇ ਵੱਲ ਨਹੀਂ.


ਸੰਗ੍ਯਾ- ਕਰਤਾਰ. ਜਿਸ ਦਾ ਸੰਕਲਪ ਇੱਕ ਹੈ. ਸਤ੍ਯ ਸੰਕਲਪ. "ਜਿਨ ਇਕਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ." (ਗਉ ਮਃ ੩) ੨. ਕ੍ਰਿ. ਵਿ- ਇੱਕ ਚਿੱਤ ਹੋਕੇ. ਮਨ ਠਹਿਰਾਕੇ. ਤਨਮਯ ਹੋਕੇ. "ਇਕਮਨਿ ਪੁਰਖੁ ਧਿਆਇ ਬਰਦਾਤਾ." (ਸਵੈਯੇ ਮਃ ੧. ਕੇ)


ਅ਼. [اِقرار] ਸੰਗ੍ਯਾ- ਸ੍ਵੀਕਾਰ. ਅੰਗੀਕਾਰ। ੨. ਮਨਜੂਰੀ। ੩. ਪ੍ਰਤਿਗ੍ਯਾ.


ਵਿ- ਇੱਕ ਰੰਗ ਵਿੱਚ ਰਹਿਣ ਵਾਲਾ. ਇੱਕ ਕਰਤਾਰ ਦੇ ਪ੍ਰੇਮ ਵਿੱਚ ਮਗਨ. "ਸਾਚਿ ਰਤੇ ਭਗਤ ਇਕਰੰਗੀ." (ਸੂਹੀ ਛੰਤ ਮਃ ੩) ੨. ਇੱਕੋ ਹੈ ਰੰਗ (ਵਰਣ) ਜਿਸ ਦਾ.