ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اعتدال] ਇਅ਼ਤਦਾਲ. ਸੰਗ੍ਯਾ- ਅਦਲ ਦਾ ਹੋਣਾ. ਸਮਭਾਵ. ਬਰਾਬਰੀ.


ਫ਼ਾ. [اعتبار] ਇਅ਼ਤਬਾਰ. ਸੰਗ੍ਯਾ- ਭਰੋਸਾ. ਵਿਸ਼੍ਵਾਸ. ਯਕ਼ੀਨ.


ਵਿ- ਇਤਨਾ. ਇਤਨੇ. "ਮੈ ਤਨਿ ਅਵਗਣ ਏਤੜੇ." (ਵਾਰ ਸੂਹੀ ਮਃ ੧) "ਏਤੜਿਆ ਵਿਚਹੁ ਸੋ ਜਨ ਸਮਧਾ." (ਵਾਰ ਗੂਜ ੧, ਮਃ ੩) ਦੇਖੋ, ਸਮਧਾ.


ਵਿ- ਇਤਨਾ. "ਏਤਾ ਭਵਿ ਥਕੀ." (ਮਾਰੂ ਅਃ ਮਃ ੧)


ਸੰ. एताध्श ਵਿ- ਜੋ ਵੇਖਣ ਵਿੱਚ ਏਹੋ ਜੇਹਾ ਹੋਵੇ. ਅਜੇਹਾ. ਐਹੋ ਜੇਹਾ.


ਸੰ. एतावन्मात्र ਇਸ ਕ਼ਦਰ. ਏੱਤਾ. ਇਤਨਾ. ਕੇਵਲ ਇਤਨਾ.


ਦੇਖੋ, ਏਤੜਾ.