ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. घण् ਧਾ. ਚਮਕਣਾ, ਪ੍ਰਕਾਸ਼ਿਤ ਹੋਣਾ। ੨. ਡਿੰਗ ਮੇਘ. ਬੱਦਲ. ਦੇਖੋ, ਘਨ. "ਘਣ ਵਰਸਹਿ ਰੁਤਿ ਆਏ." (ਤੁਖਾ ਬਾਰਹਮਾਹਾ) "ਘਣ ਉਨਵਿ ਵੁਠੇ." (ਰਾਮ ਰੁਤੀ ਮਃ ੫) ੩. ਵਿ- ਬਹੁਤ. ਅਧਿਕ. "ਮੈ ਜੇਹੀ ਘਣ ਚੇਰੀ." (ਸੂਹੀ ਛੰਤ ਮਃ ੫) ੪. ਲੁਹਾਰ ਦਾ ਹਥੌੜਾ। ੫. ਅਹਰਣ.


ਸੰਗ੍ਯਾ- ਘਣਹਰ. ਮੇਘ. "ਘਣਹਣਘੋਰੰ। ਜਨੁ ਬਣ ਮੋਰੰ." (ਸੂਰਜਾਵ) ੨. ਘਨਕਾਰ. ਘਨਘੋਰ.