ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)


(ਵਾਰ ਮਲਾ ਮਃ ੧) ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ.


ਚਾਰੇ ਦਿਸ਼ਾ ਵਿੱਚ. ਚਤੁਰ ਕੂਟ ਮੇ. "ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁਕੁੰਡੀ ਜਾਪੈ." (ਵਾਰ ਮਾਰੂ ੨. ਮਃ ੫)


ਸੰ. ਕ੍ਰਿ. ਵਿ- ਚਾਰੋਂ ਓਰ. ਚਾਰੇ ਪਾਸੇ. "ਚਹੁਚਕੀ ਕੀਅਨੁ ਲੋਆ." (ਵਾਰ ਰਾਮ ੩)


ਦਸ. ਦੇਖੋ, ਚਹੁ ੨.


ਚਾਰ ਵਦਨ (ਮੁਖ) ਵਾਲਾ ਬ੍ਰਹਮਾ, ਉਸ ਦਾ ਯਾਨ (ਸਵਾਰੀ) ਹੰਸ. "ਚਹੁਬਦਨ ਕੋ ਜਾਨ ਹੈ." (ਨਾਪ੍ਰ)