ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰਸੀਦ ੧


ਵਿ- ਰਸ ਵਾਲਾ.


ਦੇਖੋ, ਰਸ। ੨. ਸਾਰ. ਤਤ੍ਵ. "ਸਭਹੂ ਕੋ ਰਸੁ ਹਰਿ ਹੋ." (ਗਉ ਮਃ ੫) ੩. ਭੋਗਣ ਯੋਗ੍ਯ ਪਦਾਰਥ. "ਰਸੁ ਸੋਇਨਾ ਰਸੁ ਰੁਪਾ ਕਾਮਣਿ." (ਸ੍ਰੀ ਮਃ ੧) ੪. ਪ੍ਰੇਮ. ਪ੍ਰੀਤਿ. "ਰਸੁ ਸੰਤਨਾ ਸਿਉ ਤਿਸੁ." (ਮਃ ੩. ਵਾਰ ਬਿਲਾ) ੫. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. "ਤਨੁ ਧਨੁ ਸਭ ਰਸੁ ਗੋਬਿੰਦ ਤੇਰਾ." (ਗਉ ਕਬੀਰ)


ਦੇਖੋ, ਟਸਕਸੁ। ੨. ਕਸ਼ੀਦਹ ਰਸ. ਗੰਨੇ ਨੂੰ ਪੀੜਕੇ ਕੱਢਿਆ ਹੋਇਆ ਰਸ. "ਰਸੁਕਸੁ ਟਟਰਿ ਪਾਈਐ." (ਮਃ ੧. ਵਾਰ ਮਾਝ) ਕਮਾਦ ਦਾ ਰਸ ਕੜਾਹੇ ਵਿੱਚ ਪਾਈਦਾ ਹੈ। ੩. ਕਸ਼੍ਯਰਸ. ਸ਼ਰਾਬ.


ਦੇਖੋ, ਬਹੁ ਰਸੁਨਥੇ.


ਰਸ ਦਾ ਬਹੁ ਵਚਨ. "ਛੋਡਿ ਛੋਡਿ ਰੇ ਬਿਖਿਆ ਕੇ ਰਸੂਆ." (ਗਉ ਮਃ ੫) ੨. ਰਸ ਲੈਣ ਵਾਲਾ.


ਰਸਮ ਦਾ ਬਹੁਵਚਨ. ਰੀਤਾਂ.