ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਮੁਨਾ. ਦੇਖੋ, ਸਪਤਾਸੁ.


ਸੰ. सप्ताह. ਸੰਗ੍ਯਾ- ਸਪ੍ਤ-ਅਹਨ੍‌. ਸਤਵਾਰਾ. ਸਾਤਾ. ਹਫਤਾ। ੨. ਸੱਤ ਦਿਨਾਂ ਵਿੱਚ ਹੋਣ ਵਾਲਾ ਕਰਮ. ਜੈਸੇ- ਸਪਤਾਹ ਪਾਠ.


ਦੇਖੋ, ਸਪਤਾਹ ੨.


ਸੰ. सप्तश्व- ਸਪ੍ਤਾਸ਼੍ਵ. ਸੰਗ੍ਯਾ- ਸੱਤ ਮੂੰਹੇਂ ਘੋੜੇ ਵਾਲਾ ਸੂਰਜ. "ਸੁਤਾ ਸਪਤਾਸੁ ਕੀ." (ਗੁਪ੍ਰਸੂ) ਸੂਰਜ ਦੀ ਪੁਤ੍ਰੀ ਜਮੁਨਾ. "ਕਿਤ ਪਟਬੀਜਨ ਕਿਤ ਸਪਤਾਸੁ." (ਗੁਪ੍ਰਸੂ) ੨. ਨਿਰੁਕ੍ਤ ਵਿੱਚ ਸੂਰਜ ਨੂੰ ਸਪ੍ਤਾਂਸੁ ( सप्तांशु ) ਇਸ ਲਈ ਆਖਿਆ ਹੈ ਕਿ ਉਸ ਦੀ ਸੱਤ ਰੰਗੀ ਅੰਸ਼ੁ (ਕਿਰਣਾਂ) ਹਨ. ਅਰਥਾਤ ਕਿਰਣਾਂ ਵਿੱਚ ਸੱਤ ਰੰਗ ਧਾਰਨ ਕਰਦਾ ਹੈ, ਜੋ ਇੰਦ੍ਰਧਨੁਖ ਵਿੱਚ ਦਿਖਾਈ ਦਿੰਦੇ ਹਨ.


ਸੰਗ੍ਯਾ- ਸ਼ਪਥ. ਸੌਂਹ. ਕਸਮ. ਦੇਖੋ, ਸ਼ਪ ਧਾ.


ਸੰ. सपदि. ਕ੍ਰਿ. ਵਿ- ਛੇਤੀ. ਫੌਰਨ. ਤੁਰੰਤ. "ਭ੍ਰਮ ਤਮ ਕੋ ਸਮ ਭਾਨੁ ਕੇ ਦੇਤ ਸਪਦਿ ਉਰ ਟਾਰ." (ਨਾਪ੍ਰ)