ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਗਰਿ ਅਤੇ ਉਗ੍ਰ.


ਸੰ. उदिगरण- ਉਦ੍‌ਗਿਰਣ. ਕ੍ਰਿ- ਖਾਧੀ ਵਸਤੁ ਨੂੰ ਮੂੰਹ ਦੇ ਰਾਹ ਕੱਢਣਾ. ਕਯ ਕਰਨੀ।#੨. ਮਿਆਨ ਤੋਂ ਉਛਲਕੇ ਸ਼ਸਤ੍ਰ ਦਾ ਬਾਹਰ ਆਉਣਾ. ਦੇਖੋ, ਉਗਰਿ.


ਸੰ. उग्रधन्वा. ਵਿ- ਕਰੜੀ ਕਮਾਣ ਰੱਖਣ ਵਾਲਾ. ਬਲਵਾਨ ਧਨੁਖਧਾਰੀ. "ਮਹਾਂ ਉਗ੍ਰਧਨ੍ਯਾ ਬਡੀ ਫੌਜ ਲੈ ਕੇ." (ਰਾਮਾਵ)#੨. ਸੰਗ੍ਯਾ- ਇੰਦ੍ਰ। ੩. ਸ਼ਿਵ। ੪. ਗੁਰੂ ਗੋਬਿੰਦ ਸਿੰਘ ਸਾਹਿਬ.


ਸੰਗ੍ਯਾ- ਉਤ- ਗ੍ਰਹਣ ਦੀ ਕ੍ਰਿ੍ਯਾ. ਲੈਣਾ. ਕੱਠਾ ਕਰਨਾ. ਵਸੂਲੀ.


ਕ੍ਰਿ ਵਿ- ਉਗਲਕੇ। ੨. ਉਛਲਕੇ. "ਉਰ ਤੇ ਉਗਰਿ ਕਟਾਰੀ ਲਾਗੀ." (ਚਰਿਤ੍ਰ ੧੧੩)