ਏ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਏਤ. "ਏਤੁ ਮੋਹਿ ਡੂਬਾ ਸੰਸਾਰ." (ਆਸਾ ਮਃ ੧)


ਇਤਨੇ. ਐਨੇ. ਇਸ ਕ਼ਦਰ. "ਏਤੇ ਗੁਣ ਏਤੀਆ ਚੰਗਿਆਈਆ." (ਪ੍ਰਭਾ ਮਃ ੧)


ਵਿ- ਇਸ ਕ਼ਦਰ. ਇਤਨੇ. "ਏਤੈ ਜਲਿ ਵਰਸਦੈ ਤਿਖ ਮਰਹਿ." (ਵਾਰ ਮਲਾ ਮਃ ੩)


ਦੇਖੋ, ਅਵਰਤਏਥਹ.


ਕ੍ਰਿ. ਵਿ- ਇਸ ਥਾਂ ਤੋਂ. ਯਹਾਂ ਸੇ. "ਏਥਹੁ ਛੁੜਕਿਆ ਠਉਰ ਨ ਪਾਇ." (ਆਸਾ ਮਃ ੩)


ਕ੍ਰਿ. ਵਿ- ਇਸ ਥਾਂ. ਇਸ ਜਗਾ। ੨. ਇਸ ਲੋਕ ਵਿੱਚ. "ਏਥੈ ਓਥੈ ਨਾਨਕਾ ਕਰਤਾ ਰਖੈ ਪਤਿ." (ਜਸਾ)


ਕ੍ਰਿ. ਵਿ- ਇਸ ਢੰਗ ਨਾਲ. ਇਸ ਪ੍ਰਕਾਰ. ਇਉਂ.


ਇਸ ਤੋਂ. ਇਸ ਸੇ. "ਏਦੂ ਉਪਰਿ ਕਰਮ ਨਹੀਂ." (ਰਾਮ ਅਃ ਮਃ ੧)