ਓ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਓਲਗ.


ਸੰਗ੍ਯਾ- ਪੜਦਾ. ਓਟ। ੨. ਆਸਰਾ.


ਸੰਗ੍ਯਾ- ਅੰਤ. ਹੱਦ. ਅਵਧਿ. "ਓੜ ਪਹੁਚਾਵਹੁ ਦਾਤੇ" (ਗਉ ਮਃ ੫) "ਤੈਸੀ ਨਿਬਹੈ ਓੜ." (ਸ. ਕਬੀਰ) ੨. ਓਟ. ਸ਼ਰਣ. "ਨਾਨਕ ਓੜ ਤੁਹਾਰੀ ਪਰਿਓ." (ਗਉ ਮਃ ੫) "ਮੈ ਆਹੀ ਓੜ ਤੁਹਾਰ." (ਗਉ ਅਃ ਮਃ ੫) ੩. ਓਰ. ਤਰਫ। ੪. ਮੌਤ। ੫. ਅੰਤਸਮਾ.


ਸੰਗ੍ਯਾ- ਅੰਤ. ਹੱਦ. ਅਵਧਿ. "ਓੜਕ ਓੜਕ ਭਾਲਿ ਥਕੇ." (ਜਪੁ)


ਕ੍ਰਿ. ਵਿ- ਅੰਤ ਨੂੰ. ਅਖੀਰ ਵਿੱਚ. "ਕੂੜ ਨਿਖੁਟੇ ਨਾਨਕਾ, ਓੜਿਕ ਸਚੁ ਰਹੀ." (ਵਾਰ ਰਾਮ ੧. ਮਃ ੧)


ਦੇਖੋ, ਓੜਕ. "ਓੜਕੁ ਆਇਆ ਤਿਨ ਸਾਹਿਆ." (ਸ੍ਰੀ ਪਹਿਰੇ ਮਃ ੧)


ਦੇਖੋ, ਓਰਛਾ.


ਸੰ. ओड़व. ਸੰਗ੍ਯਾ- ਪੰਜ ਸੁਰ ਦਾ ਰਾਗ. ਜੈਸੇ ਹਿੰਡੋਲ ਅਤੇ ਮਾਲਕੋਸ. ਦੇਖੋ, ਰਾਗ ਸ਼ਬਦ.