ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗ੍ਰਹਣ ਕਰਦਾ ਹੈ। ੨. ਗਾਹੈ। ੩. ਅਵਗਾਹੈ. ਸਨਾਨ ਕਰਦਾ ਹੈ. "ਭਰਮੇ ਭੂਲਾ ਸਭਿ ਤੀਰਥ ਗਹੈ." (ਵਾਰ ਰਾਮ ੧. ਮਃ ੩)


ਵਿ- ਗ੍ਰਹਣ ਕਰੈਯਾ. ਅੰਗੀਕਾਰ ਕਰਨ ਵਾਲਾ। ੨. ਪਕੜਨ (ਫੜਨ) ਵਾਲਾ.


ਦੇਖੋ, ਗਿੰਧ.


ਕਸ਼ਮੀਰ ਦੇ ਪਰਗਨੋ ਕੱਕਾ ਦਾ ਨਿਵਾਸੀ. ਸੰਸਕ੍ਰਿਤ ਵਿੱਚ "ਕੇਕਯ" ਇਸੇ ਦੀ ਸੰਗਯਾ ਹੈ। ੨. ਦੇਖੋ, ਗੱਖਰੀ.


ਮੁਸਲਮਾਨਾਂ ਦੀ ਇੱਕ ਰਾਜਪੂਤ ਜਾਤਿ, ਜੋ ਜੇਹਲਮ ਅਤੇ ਹਜ਼ਾਰਾ ਜਿਲੇ ਵਿੱਚ ਬਹੁਤ ਪਾਈ ਜਾਂਦੀ ਹੈ. "ਭੱਖਰੀ ਕੰਧਾਰੀ ਗੋਰ ਗੱਖਰੀ." (ਅਕਾਲ)