ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਤ੍ਰ। ੨. ਛਾਤ. ਛੱਤ. ਸਕ਼ਫ਼਼. ਮਕਾਨ ਦਾ ਢਕਾਉ। ੩. ਕ੍ਸ਼੍‍ਤ. ਘਾਉ. ਜ਼ਖ਼ਮ. "ਆਯੁਧ ਕੋ ਛਤ ਲਾਗ ਨ ਕੋਊ." (ਨਾਪ੍ਰ)


ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ.


ਸੰਗ੍ਯਾ- ਕ੍ਸ਼੍‍ਤ (ਜ਼ਖ਼ਮ) ਤੋਂ ਪੈਦਾ ਹੋਇਆ ਲਹੂ. (ਸਨਾਮਾ) ੨. ਲਾਲ ਵਰਣ. ਲਹੂਰੰਗ ਦੀ ਵਸਤੁ. (ਸਨਾਮਾ)


ਦੇਖੋ, ਛਤ੍ਰਧਰ। ੨. ਫੱਟੜ. ਦੇਖੋ, ਛਤ ੩. ਼


ਸੰਗ੍ਯਾ- ਘਰ ਦੇ ਅੱਗੇ ਦਾ ਵਰਾਂਡਾ. ਦਰਵਾਜ਼ੇ ਅੱਗੇ ਖੁਲ੍ਹੀ ਛੱਤ, ਜਿਸ ਨੂੰ ਕਿਵਾੜ ਨਾ ਹੋਣ. ਛਤੜਾ। ੨. ਛਤ੍ਰਕ. ਛਤ੍ਰ ਦੇ ਆਕਾਰ ਦੀ ਖੁੰਬ. ਪਦਬਹੇੜਾ. ਗੰਗਨਧੂਲ. "ਛਤ੍ਰ ਕੇ ਬਦਲੇ ਜੈਸੇ ਛਤਨਾ ਕੀ ਛਾਂਹ ਬੈਠੇ." (ਭਾਗੁ ਕ)


ਡਿੰਗ. ਸੰਗ੍ਯਾ- ਛਤ੍ਰਪਤਿ ਰਾਜਾ.