ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਤ੍ਰਸਨ. ਡਰਨਾ। ੨. ਡਰ ਨਾਲ ਭੱਜਣਾ. ਪਰੇ ਹੋਣਾ. "ਲੋਭ ਮੋਹ ਅਹੰਕਾਰਹੁੰ ਤਹਿਣਾ." (ਭਾਗੁ)


ਸੰਗ੍ਯਾ- ਇੱਕ ਪ੍ਰਕਾਰ ਦਾ ਪਰਾਉਠਾ. ਗੁੱਧੇ ਆਟੇ ਨੂੰ ਚਕਲੇ ਪੁਰ ਵਿਛਾਕੇ ਉਸ ਨੂੰ ਘੀ ਨਾਲ ਤਰ ਕਰਕੇ ਲੋਈਆ ਬਣਾਕੇ ਫੇਰ ਬੇਲਕੇ ਤਵੇ ਪੁਰ ਪਕਾਉਣ ਤੋਂ ਤਹਿਤੋੜ ਬਣਦਾ ਹੈ. ਇਸ ਦੀਆਂ ਕਈ ਤਹਾਂ ਘੀ ਦੇ ਕਾਰਣ ਅਲਗ ਹੋ ਜਾਂਦੀਆਂ ਹਨ, ਇਸ ਲਈ ਇਹ ਸੰਗ੍ਯਾ ਹੈ. ਅਬਿਚਲ ਨਗਰ ਤਹਿਤੋੜ ਪਕਾਉਣ ਦਾ ਬਹੁਤ ਰਿਵਾਜ ਹੈ.


ਦੇਖੋ, ਤਹਤ.