ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਥਕਦਾ. ਥਕਦੀ. "ਏਕ ਨ ਥਾਕਸਿ ਮਾਇਆ." (ਸੂਹੀ ਕਬੀਰ) ਦੇਖੋ, ਥਕਣਾ.


ਸ੍‍ਥਗਿਤ ਹੋਇਆ. ਥੱਕਿਆ. "ਥਾਕਾ ਤੇਜੁ ਉਡਿਆ ਮਨ ਪੰਖੀ." (ਸ੍ਰੀ ਬੇਣੀ)


ਥੱਕਕੇ.


ਥੱਕੀ। ੨. ਸ੍‍ਥਗਿਤ. ਸ੍ਤੰਭਿਤ. ਅਚਲ. "ਭਯੋ ਪ੍ਰੇਮ ਥਾਕੀ." (ਨਾਪ੍ਰ)


ਥੱਕਗਏ. ਹਾਰਗਏ. "ਪੜਿ ਪੜਿ ਪੰਡਿਤ ਮੋਨੀ ਥਾਕੇ." (ਆਸਾ ਛੰਤ ਮਃ ੩)


ਸੰਗ੍ਯਾ- ਠਾਟ. ਬਨਾਵਟ. ਰਚਨਾ। ੨. ਸੰਕਲਪ. ਖ਼ਿਆਲ. "ਮੁਕਤ ਭਏ ਬਿਨਸੇ ਭ੍ਰਮ ਥਾਟ." (ਗਉ ਮਃ ੫) "ਏਕੈ ਹਰਿ ਥਾਟ." (ਕਾਨ ਮਃ ੪. ਪੜਤਾਲ) ਦੇਖੋ, ਅੰ. thought.


ਸੰਗ੍ਯਾ- ਸ੍‍ਥਾਪਨ. ਠਟਣ ਦਾ ਭਾਵ. ਰਚਣ ਦੀ ਕ੍ਰਿਯਾ। ੨. ਸੰਕਲਪ ਵਿਕਲਪ ਉਠਾਉਣ ਦੀ ਕ੍ਰਿਯਾ. "ਅਨਿਕ ਭਾਤਿ ਥਾਟਹਿ ਕਰਿ ਬਟੂਆ." (ਸਵੈਯੇ ਸ੍ਰੀ ਮੁਖਵਾਕ ਮਃ ੫) "ਬੇਦ ਪੁਰਾਣ ਪੜੈ ਸੁਣਿ ਥਾਟਾ." (ਗਉ ਅਃ ਮਃ ੧) "ਸਚ ਕਾ ਪੰਥਾ ਥਾਟਿਓ." (ਟੋਡੀ ਮਃ ੫) "ਆਪੇ ਸਭ ਬਿਧਿ ਥਾਟੀ." (ਸੋਰ ਮਃ ੫)


ਦੇਖੋ, ਥਾਟ. "ਜਦਹੁ ਆਪੇ ਥਾਟੁ ਕੀਆ ਬਹਿ ਕਰਤੈ." (ਵਾਰ ਬਿਹਾ ਮਃ ੪)