ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ناموُس] ਸੰਗ੍ਯਾ- ਇ਼ੱਜ਼ਤ। ੨. ਖ਼ੁਦਾਈ- ਧਰਮ. ਅਕਾਲੀ ਮਜਹਬ। ੩. ਸ਼ਰਮ. ਲੱਜਾ. ਨਮੋਸੀ ਅਥਵਾ ਨਾਮੋਸੀ ਸ਼ਬਦ ਇਸੇ ਤੋਂ ਬਣਿਆ ਹੈ.


ਨਾਮ ਕਰਕੇ. ਨਾਮ ਦ੍ਵਾਰਾ. "ਨਾਮੇ ਸਗਲੇ ਕੁਲ ਉਧਰੇ." (ਗੌਂਡ ਮਃ ੫) ੨. ਨਾਮਦੇਵ ਨੇ. "ਨਾਮੇ ਸੋਈ ਸੇਵਿਆ." (ਗੌਂਡ ਨਾਮਦੇਵ)


ਕੇਵਲ ਨਾਮ ਹੀ ਨਾਮ ਮੇਂ, "ਨਾਮੇਨਾਮਿ ਰਹੇ ਬੈਰਾਗੀ." (ਸਿਧਗੋਸਟਿ)


ਨ- ਆਮਯ (ਰੋਗ). ੨. ਨਾਮ ਦ੍ਵਾਰਾ। ੩. ਨਾਮ ਵਿੱਚ.


ਨਾਮ ਹੀ. ਕੇਵਲ ਨਾਮ. "ਨਾਮੋ ਗਿਆਨ, ਨਾਮ ਇਸ਼ਨਾਨ." (ਕਾਨ ਮਃ ੫)


ਨਿਵਾ (ਝੁਕਾ) ਕੇ. ਨੰਮ੍ਰ ਕਰਕੇ. "ਸੀਸ ਨਾਯ ਇਮ ਭਾਖੀ ਗਾਥਾ." (ਗੁਪ੍ਰਸੂ) ੨. ਸੰਗ੍ਯਾ- ਉਪਾਯ. ਜਤਨ। ੩. ਆਗੂ ਰਹਨੁਮਾ। ੪. ਨੀਤਿ। ੫. ਦੇਖੋ, ਨਾਇ.


ਦੇਖੋ, ਨਾਇਕ। ੨. ਦੇਖੋ, ਬਹਿਰ ਤਵੀਲ.


ਦੇਖੋ, ਨਾਇਕਾ।