ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਨ ਤੇ ਚਿੱਤ ਵਿੱਚ। ੨. ਮਨੁੱਖ ਦੇ ਮਨ ਵਿੱਚ. "ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ." (ਬਿਲਾ ਅਃ ਮਃ ੩)


(ਜਪੁ) ਮਨ ਦੇ ਜਿੱਤਣ ਤੋਂ ਸੰਸਾਰ ਜਿੱਤਿਆ ਜਾਂਦਾ ਹੈ. ਜਿਸ ਨੇ ਦਿਲ ਕਾਬੂ ਕੀਤਾ ਹੈ, ਉਹ ਵਿਜਯੀ ਹੈ। ੨. ਜੋਰ ਨਾਲ ਲੋਕਾਂ ਨੂੰ ਜਿੱਤਣ ਵਾਲਾ ਫਤੇ ਨਹੀਂ ਪਾਂਉਂਦਾ, ਜੋ ਪਰਾਏ ਦਿਲ ਮੁੱਠੀ ਵਿੱਚ ਲੈਂਦਾ ਹੈ, ਉਹ ਅਸਲ ਫਤੇ ਹਾਸਿਲ ਕਰਦਾ ਹੈ.


ਮਨਵਾਂਛਿਤ. ਮਨਲੋੜੀਂਦਾ. "ਮਨਿ- ਬਾਂਛਤ ਚਿਤਵਤ ਨਾਨਕਦਾਸ." (ਸਾਰ ਮਃ ੫) "ਮਨਿਬੰਛਤ ਨਾਨਕ ਫਲ ਪਾਇ." (ਸੁਖਮਨੀ)


ਮਨ ਨੂੰ ਭਾਉਣ ਵਾਲੀ ਗੱਲ. ਮਨ ਦੀ ਇੱਛਾ ਅਨੁਸਾਰ. "ਕਾਹੇ ਕੀਜਤੁ ਹੈ ਮਨਿਭਾਵਨੁ?" (ਮਾਰੂ ਕਬੀਰ)


ਮੀਣ (ਰਤਨ) ਜਟਿਤ ਮੁਕੁਟ (ਤਾਜ)


ਢਿਲੋਂ ਅਤੇ ਮੂਹੋਂ. ਮਨ ਅਤੇ ਮੁਖ ਕਰਕੇ. "ਮਨਿ ਮੁਖਿ ਨਾਮੁ ਜਪਹੁ ਜਗਜੀਵਨ." (ਮਾਰੂ ਸੋਲਹੇ ਮਃ ੧)


ਦੇਖੋ, ਮਨੀਆਰ। ੨. ਵਿ- ਮਣਿ ਵਾਲਾ ਰਤਨਾਂ ਵਾਲਾ. "ਭਾਂਤ ਭਾਂਤ ਆਸਨ ਮਨਿਯਾਰੇ." (ਸਲੋਹ)


ਮਨ ਕਰਕੇ ਅੰਗੀਕਾਰ ਕਰਦਾ. "ਜੋ ਤੁਮ਼ ਕਰਹੁ ਸੋਈ ਭਲਾ, ਮਨਿਲੇਤਾ ਮੁਕਤਾ." (ਬਿਲਾ ਮਃ ੫)


ਦੇਖੋ, ਮਾਨਿੰਦ.