ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਮੋ ਸਾਮਣੇ. "ਆਏ ਆਹਮੋ ਸਾਮਣੇ ਭੇੜ ਪਇਆ ਕਰਾਰਾ." (ਜੰਗਨਾਮਾ)


ਸੰਗ੍ਯਾ- ਉੱਦਮ. ਪੁਰੁਸਾਰਥ (ਪੁਰਖਾਰਥ). ੨. ਜਤਨ. ਕੋਸ਼ਿਸ਼. "ਸੇਵਕ ਕੈ ਠਾਕੁਰ ਹੀ ਕਾ ਆਹਰ ਜੀਉ." (ਮਾਝ ਮਃ ੫) "ਅਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ." (ਵਾਰ ਰਾਮ ੨, ਮਃ ੫) ੩. ਸੰ. ਹਾਹੁਕਾ. ਠੰਢਾ ਸ੍ਵਾਸ। ੪. ਵਿ- ਇਕੱਠਾ ਕਰਨ ਵਾਲਾ. ਜੋੜੂ.


ਸੰ. ਸੰਗ੍ਯਾ- ਖੋਹਣਾ। ੨. ਚੁਰਾਉਣਾ। ੩. ਲੈ ਜਾਣਾ. ਪ੍ਰਾ. ਆਹਰੋ.


ਦੇਖੋ, ਅਹਰਮਨ.


ਉੱਦਮ ਵਿੱਚ. "ਜਾ ਆਹਰਿ ਹਰਿ ਜੀਉ ਪਰਿਆ." (ਸੋਦਰੁ) ਜਦਕਿ ਵਾਹਗੁਰੂ ਉੱਦਮ ਵਿੱਚ ਪਿਆ ਹੋਇਆ ਹੈ.


ਵਿ- ਉੱਦਮੀ. ਪੁਰੁਸਾਰਥੀ (ਪੁਰੁਖਾਰਥੀ).


ਦੇਖੋ, ਆਹਰ.