ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸ਼ਤਪਤ੍ਰ.


ਦੇਖੋ, ਛੱਤ ਬਨੂੜ.


ਪਟਿਆਲਾਰਾਜ ਦੀ ਨਜਾਮਤ ਪਟਿਆਲਾ ਵਿੱਚ ਛੱਤ ਅਤੇ ਬਨੂੜ ਦੋ ਪਿੰਡ ਪਾਸ ਪਾਸ ਹਨ, ਜਿਨ੍ਹਾਂ ਦਾ ਇਹ ਮਿਲਵਾਂ ਨਾਉਂ ਬੋਲਿਆ ਜਾਂਦਾ ਹੈ. ਸਰਹਿੰਦ ਫਤੇ ਕਰਨ ਤੋਂ ਪਹਿਲਾਂ ਸੰਮਤ ੧੭੬੭ ਵਿੱਚ ਖਾਲਸਾ ਦਲ ਨੇ ਬੰਦਾਬਹਾਦੁਰ ਨਾਲ ਮਿਲਕੇ ਇਨ੍ਹਾਂ ਨੂੰ ਫਤੇ ਕੀਤਾ ਸੀ.


ਦੇਖੋ, ਛਤ੍ਰ.


ਦੇਖੋ, ਛਤ੍ਰਧਾਰ.


ਸੰਗ੍ਯਾ- ਛੋਟਾ ਛਤ੍ਰ. ਛਾਤਾ। ੨. ਰਥ ਅਥਵਾ ਅੰਬਾਰੀ ਦੀ ਛਤ੍ਰ ਦੇ ਆਕਾਰ ਦੀ ਛੱਤ। ੩. ਰਾਜਪੂਤਾਨੇ ਵਿੱਚ ਗੁੰਬਜ਼ਦਾਰ ਸਮਾਧ (ਮੜ੍ਹੀ) ਦੀ 'ਛਤਰੀ' ਸੰਗ੍ਯਾ ਹੈ। ੪. ਦੇਖੋ, ਛਤ੍ਰੀ.