ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫਣ ਰੱਖਣ ਵਾਲਾ, ਸੱਪ. ਫਣੀਅਰ.


ਦੇਖੋ, ਫਣੀ.


ਸੰਗ੍ਯਾ- ਸੱਪ ਦੇ ਸਿਰ ਹੋਣ ਵਾਲੀ ਮਣਿ. ਦੇਖੋ, ਫਨਿਮਨਿ.


ਦੇਖੋ, ਫਣੀਂਦ੍ਰ.


ਸੰਗ੍ਯਾ- ਫਣੀਂਦ੍ਰ (ਵਡੇ ਸੱਪ) ਨੂੰ ਖਾਜਾਣ ਵਾਲਾ, ਗਰੁੜ. "ਸ੍ਰਿਅ ਜੱਛ ਗੰਧਰਬ ਫਣਿੰਦਭੁਜੰ" (ਅਕਾਲ) ੨. ਸੱਪ ਖਾਣ ਵਾਲੇ ਲਮਢੀਂਗ ਮੋਰ ਆਦਿ.


ਸੰ. फणिन्. ਫਣ ਰੱਖਣ ਵਾਲਾ, ਸਰਪ. ਫਣੀਅਰ. ਭੋਗੀ.


ਦੇਖੋ, ਫਣਧਰ.


ਸੰਗ੍ਯਾ- ਫਣੀਸ਼. ਵਡਾ ਸਰਪ। ੨. ਸੱਪਾਂ ਦਾ ਰਾਜਾ, ਸ਼ੇਸਨਾਗ। ੩. ਵਾਸੁਕਿ। ੪. ਦੇਖੋ, ਡਿਉਢਾ ਦਾ ਰੂਪ (ੲ).