ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਨਾਮ. "ਫੈਲਰਹਯੋ ਦਸੋ ਦਿਸ, ਨਾਵਰਾ." (ਕ੍ਰਿਸਨਾਵ) "ਨਾਵੜਾ ਲਈਐ ਕਿਸੁ?" (ਸਵਾ ਮਃ ੩)


ਨਾਵ (ਨੌਕਾ) ਦਾ ਬਹੁਵਚਨ. "ਦੁਇ ਅਖਰ ਦੁਇ ਨਾਵਾ." (ਬਸੰ ਮਃ ੧) ੨. ਵਿ- ਨਵਮ, ਨੌਮਾ. "ਨਾਵਾ ਖੰਡ ਸ਼ਰੀਰ." (ਵਾਰ ਮਾਝ ਮਃ ੨)#੩. ਨ੍ਹਾਵਾਂ ਸਨਾਨ ਕਰਾਂ. "ਤੀਰਥਿ ਨਾਵਾ ਜੇ ਤਿਸੁ ਭਾਵਾ." (ਜਪੁ) ੪. ਦੇਖੋ, ਨਾਮਾ.


ਨ੍ਹਾਵ੍ਹਾਏ. ਨੁਲ੍ਹਾਏ। ੨. ਨ੍ਹਵਾਵੇ. ਸਨਾਨ ਕਰਕੇ. ਵੇ "ਹਰਿ ਅੰਮ੍ਰਿਤਸਰਿ ਨਾਵਾਰੇ." (ਨਟ ਅਃ ਮਃ ੪)


ਕ੍ਰਿ ਵਿ- ਨ੍ਹਵਾਕੇ. ਸਨਾਨ ਕਰਾਕੇ. ਧੋਕੇ. "ਪੂਜ ਕਰੇ ਰਖੈ ਨਾਵਾਲਿ." (ਵਾਰ ਸਾਰ ਮਃ ੧)


ਸਨਾਨ ਕਰਾਇਆ. ਨ੍ਹਵਾਲਿਆ. ਨੁਲ੍ਹਾਇਆ. "ਜਲਿ ਮਲਿ ਜਾਨੀ ਨਾਵਾਲਿਆ." (ਵਡ ਮਃ ੧. ਅਲਾਹਣੀ) ਜਲ ਨਾਲ ਮਲਕੇ ਜਾਂਵੀ (ਮੁਰਦਾ) ਨ੍ਹਵਾਇਆ.


ਦੇਖੋ, ਨਾਵਕ। ੨. ਸੰ. ਸੰਗ੍ਯਾ- ਨਾਵ (ਨੌਕਾ) ਚਲਾਉਣ ਵਾਲਾ, ਮਲਾਹ. ਕੇਵਟ. ਕਣਕਧਾਰ.


ਸਨਾਨ ਕਰਦਾ ਹੈ. ਨ੍ਹਾਉਂਦਾ ਹੈ. "ਹਰਿਨਾਮਿ ਨਾਵੈ ਸੋਈ ਜਨੁ ਨਿਰਮਲੁ." (ਸਾਰ ਅਃ ਮਃ ੩)#੨. ਨਾਮ. ਦੇਖੋ, ਨਾਵ ੧. "ਨਾਵੈ ਕਾ ਵਾਪਾਰੀ ਹੋਵੈ." (ਮਾਰੂ ਸੋਲਹੇ ਮਃ ੩) ੩. ਨਾਮ ਦਾ, ਦੇ. "ਹਉਮੈ ਨਾਵੈ ਨਾਲਿ ਵਿਰੋਧੁ ਹੈ." (ਵਡ ਮਃ ੩)