ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਨੁ ਦੀ ਔਲਾਦ. ਮਨੁਖ. ਆਦਮੀ. ਮਨੁਜਾਤ.


ਦੇਖੋ, ਮਨੁਖਹਾ. (ਸਨਾਮਾ)


ਦੇਖੋ, ਮਨੁਜ.


ਸੰਗ੍ਯਾ- ਮਨੁਸ਼੍ਯਤਾ. ਇਨਸਾਨਿਯਤ. "ਇਨ ਪੰਚਨ ਮੇਰੋ ਮਨੁਜੁ ਬਿਗਾਰਿਓ." (ਜੈਤ ਰਵਿਦਾਸ)


ਮਨ ਦੀ ਇਸਤ੍ਰੀ ਸ਼ਤਰਪਾ


ਦੇਖੋ, ਮਨਮਾਨਨਾ.


ਦੇਖੋ, ਮਨੁ ੩.


ਸੰਗ੍ਯਾ- मनस्. ਅੰਤਹਕਰਣ. "ਮਨੂਆ ਅਸਥਿਰੁ ਸਬਦੇ ਰਾਤਾ." (ਰਾਮ ਅਃ ਮਃ ੧) ੨. ਮਨੁਸ. ਆਦਮੀ. "ਮਨੂਆ ਅੰਧ ਨ ਚੇਤਈ." (ਮਃ ੧. ਵਾਰ ਰਾਮ ੧) ੩. ਮਮਤ੍ਵ. ਮਮਤਾ ਦਾ ਭਾਵ. "ਮਨ ਮਹਿ ਮਨੂਆ ਜੇ ਮਰੈ, ਤਾਂ ਪਿਰੁ ਰਾਵੈ ਨਾਰਿ." (ਸ੍ਰੀ ਅਃ ਮਃ ੧) ੪. ਮੰਨਦਾ ਹੈ. "ਜੋ ਪਰਾਈ, ਸੁ ਅਪਨੀ ਮਨੂਆ." (ਟੋਡੀ ਮਃ ੫)


ਸੰ. मण्डर- ਮੰਡੂਰ. ਸੰਗ੍ਯਾ- ਲੋਹੇ ਦੀ ਮੈਲ. ਲੋਹਾ ਢਾਲਣ ਪੁਰ, ਜੋ ਖੰਘਰ ਦੀ ਸ਼ਕਲ ਦਾ ਢੇਲਾ ਸ਼ੁੱਧ ਲੋਹੇ ਤੋਂ ਵੱਖ ਹੋ ਜਾਂਦਾ ਹੈ, ਉਹ ਮਨੂਰ ਸੱਦੀਦਾ ਹੈ."ਮਨੁਰੈ ਤੇ ਕੰਚਨ ਭਏ ਭਾਈ, ਗੁਰੁ ਪਾਰਸੁ ਮੇਲਿ ਮਿਲਾਇ." (ਸੋਰ ਅਃ ਮਃ ੩) "ਕੰਚਨ ਭਏ ਮਨੂਰਾ." (ਗਉ ਛੰਤ ਮਃ ੩) ਭਾਵ ਮੈਲਾ ਮਨ ਅਤੇ ਅਨਧਿਕਾਰੀ ਪੁਰਖ.


ਸੰਗ੍ਯਾ- ਮਨ ਦੀ ਲਹਿਰ. ਮਨਤਰੰਗ. "ਛਡਿ ਮਣੀ ਮਨੂਰੀ." (ਭਾਗੁ) ਦੇਖੋ, ਮਣੀ। ੨. ਵੀ- ਮਨੂਰ ਦਾ.


ਦੇਖੋ, ਮਨੂਰ. "ਮਨੁ ਮਾਇਆ ਮੋਹਿ ਮਨੂਰੁ."