ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਿਰਕਾਲ ਦਾ. ਦੇਰੀਨਾ.


ਸੰਗ੍ਯਾ- ਚਾਰ ਬੀਜਾਂ ਦਾ ਸਮੁਦਾਯ ਇੱਕ ਛਿਲਕੇ ਵਿੱਚ ਹੋਣ ਵਾਲਾ ਇੱਕ ਮੇਵਾ. ਪ੍ਰਿਯਾਲ ਬਿਰਛ ਦੇ ਬੀਜਾਂ ਦੀ ਗਿਰੀ, ਜਿਸਦਾ ਸੁਆਦ ਬਾਦਾਮ ਜੇਹਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. L. Chironjia aspida. "ਦਾਖ ਚਿਰੌਂਜੀ ਮਿਰਚਾਂ ਆਦਿ." (ਗੁਪ੍ਰਸੂ)


ਸੰਗ੍ਯਾ- ਚਿਰਕਾਲ. ਬਹੁਤ ਸਮਾਂ। ੨. ਕ੍ਰਿ. ਵਿ- ਚਿਰ ਪਿੱਛੋਂ ਬਹੁਤ ਦੇਰ ਬਾਦ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)


ਦੇਖੋ, ਚਿਰਜੀਵੀ ਅਤੇ ਚਿਰਾਯੁ.


ਸੰ. चिल्ल् ਧਾ- ਕਪੜੇ ਪਹਿਰਨਾ। ੨. ਦੇਖੋ, ਚਿੱਲ.


ਸੰ. चिल्ल् ਧਾ- ਖੋਲ੍ਹਣਾ, ਢਿੱਲਾ ਕਰਨਾ, ਮਨ ਦਾ ਭਾਵ ਪ੍ਰਗਟ ਕਰਨਾ. ਠਗਵਿਦ੍ਯਾ ਕਰਨਾ, ਛਲਣਾ। ੨. ਸੰਗ੍ਯਾ- ਇਲ੍ਹ. ਚੀਲ੍ਹ.