ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗਗਨ (ਆਸਮਾਨ) ਅਤੇ ਆਕਾਸ਼ (ਚਮਕੀਲੇ ਗ੍ਰਹ). ਦੇਖੋ, ਆਕਾਸ ਅਤੇ ਕਾਸ. "ਜਿਨਿ ਧਰ ਧਾਰੀ ਗਗਨ ਅਕਾਸ." (ਆਸਾ ਅਃ ਮਃ ੧) ੨. ਗ੍ਰਹਗਣ ਅਤੇ ਆਕਾਸ.


ਸੰਗ੍ਯਾ- ਆਕਾਸ਼ ਦੇ ਫੁੱਲ. ਭਾਵ- ਅਣਹੋਣੀ ਬਾਤ. ਅਸੰਭਵ ਗੱਲ। ੨. ਅਲੰਕਾਰਰੂਪ ਕਰਕੇ ਆਕਾਸ਼ ਦੇ ਫੁੱਲ ਸੂਰਜ ਚੰਦ ਤਾਰੇ.


ਸੰਗ੍ਯਾ- ਕਰਤਾਰ, ਜੋ ਆਕਾਸ਼ ਵਾਕਰ ਵਿਆਪਕ ਅਤੇ ਗੰਭੀਰ ਹੈ.


ਵਿ- ਆਕਾਸ਼ ਵਿੱਚ ਵਿਚਰਣ ਵਾਲਾ। ੨. ਸੰਗ੍ਯਾ- ਪੰਛੀ। ੩. ਸੂਰਜ। ੪. ਚੰਦ੍ਰਮਾ। ੫. ਨਛਤ੍ਰ। ੬. ਤੀਰ। ੭. ਬੱਦਲ। ੮. ਪਵਨ। ੯. ਦੇਵਤਾ.


ਸੰਗ੍ਯਾ- ਦਸ਼ਮਦ੍ਵਾਰ. "ਗਗਨਨਗਰਿ ਇਕ ਬੂੰਦ ਨ ਬਰਖੈ." (ਆਸਾ ਕਬੀਰ)


ਦੇਖੋ, ਗਗਨਨਗਰ. "ਰਹੈ ਗਗਨਪੁਰਿ ਦ੍ਰਿਸਟਿ ਸਮੈਸਰਿ." (ਰਾਮ ਅਃ ਮਃ ੧) ੨. ਆਕਾਸ਼ਵਤ ਪੂਰਣ, ਵਾਹਗੁਰੂ. "ਗਰਬੁ ਨਿਵਾਰਿ ਗਗਨਪੁਰੁ ਪਾਏ." (ਗਉ ਮਃ ੧) ੩. ਰਾਜਮੰਦਿਰ. ਕਈ ਮੰਜ਼ਿਲਾ ਹੋਣ ਕਰਕੇ ਇਹ ਸੰਗ੍ਯਾ ਹੈ.


ਸੰਗ੍ਯਾ- ਆਕਾਸ਼ਮੰਡਲ। ੨. ਦਸ਼ਮਦ੍ਵਾਰ. "ਗਗਨਮੰਡਲ ਮਹਿ ਰੋਪੈ ਥੰਮੁ." (ਵਾਰ ਰਾਮ ੧. ਮਃ ੧)