ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਾਗਜ੍ਯੋਤਿਸਪੁਰ (ਗੋਹਾਟੀ) ਦੇ ਰਾਜਾ ਨਰਕਾਸੁਰ ਦਾ ਵਡਾ ਪੁਤ੍ਰ. ਨਰਕ ਨੂੰ ਮਾਰਕੇ ਕ੍ਰਿਸਨ ਜੀ ਨੇ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ ਸੀ. ਇਹ ਕੌਰਵਾਂ ਦੀ ਸਹਾਇਤਾ ਲਈ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਪਾਂਡਵਾਂ ਨਾਲ ਲੜਿਆ ਅਤੇ ਅਰਜੁਨ ਦਾ ਮੁਕਾਬਲਾ ਕਰਦਾ ਹੋਇਆ ਮੋਇਆ.


ਦੇਖੋ, ਭਗਣ। ੨. ਦੇਖੋ, ਭਾਗਨਾ। ੩. ਸੰ. ਭਗ੍ਨ. ਵਿ- ਭੱਜਾ (ਫੁੱਟਿਆ) ਹੋਇਆ। ੪. ਨਸ੍ਟ ਹੋਇਆ। ੫. ਹਾਰਿਆ ਹੋਇਆ.


ਭੈਣ. ਦੇਖੋ, ਭਗਿਨੀ.


ਸੰ. ਭਨਕ੍ਤਿਯ ਭਗ੍ਨ ਕਰੰਤ. ਤੋੜ ਦਿੰਦਾ ਹੈ. "ਮਸਕੰ ਭਗਨੰਤ ਸੈਲੰ." (ਸਹਸ ਮਃ ੫)


ਵਿ- ਭਗੌੜਾ. ਭੱਜਣ ਵਾਲਾ। ੨. ਸੰਗ੍ਯਾ- ਕੰਬਲ. ਉਂਨ ਦਾ ਮੋਟਾ ਵਸਤ੍ਰ.


ਭਗਲੀ (ਕੰਬਲ) ਓਢਣ ਵਾਲਾ.


ਵਿ- ਭਗਵਾਂ. ਗੇਰੂਰੰਗਾ. "ਭਗਵਾਉ ਕੀਨੋ ਭੇਸੁ." (ਸੋਰ ਮਃ ੯)


भगवत्. ਵਿ- ਐਸ਼੍ਵਰਯ ਵਾਲਾ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਦੇਖੋ, ਭਗਵਾਨ। ੩. ਭਾਗਵਤ ਦੀ ਥਾਂ ਭੀ ਭਗਵਤ ਸ਼ਬਦ ਆਇਆ ਹੈ. ਦੇਖੋ, ਕਲਿਭਗਵਤ ਅਤੇ ਭੀਰਿ.