ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. रह्स. ਏਕਾਂਤ। ੨. ਛੁਪਾਉਣ ਲਾਇਕ ਬਾਤ. ਗਪਤ ਭੇਤ। ੩. ਆਨੰਦ. "ਅਤਿ ਹੋਇ ਰਹਸ ਮਨਿ." (ਸਵੈਯੇ ਮਃ ੪. ਕੇ) ੪. रहस. ਸੁਰਗ. ਬਹਿਸ੍ਤ। ੫. ਸਮੁਦਰ। ੬. ਦੇਖੋ, ਰਹਸ੍ਯ.


ਸਿੰਧੀ. ਕ੍ਰਿ- ਪ੍ਰਸੰਨ ਹੋਣਾ, ਆਨੰਦ ਲੈਣਾ. ਦੇਖੋ, ਰਹਸਨਾ.


ਕ੍ਰਿ- ਰਹਸ (ਆਨੰਦ) ਸਹਿਤ ਹੋਣਾ. "ਰਣ ਦੇਖ ਸਭੈ ਰਹਸਾਵਹਿਗੇ." (ਕਲਕੀ) "ਫਿਰੈਂ ਰਨ ਮੋ ਰਹਸਾਨੇ." (ਰਾਮਾਵ) "ਰਹਸਿਅੜੀ ਨਾਮਿਭਤਾਰੇ." (ਵਡ ਅਲਾਹਣੀ ਮਃ ੧) "ਰਹਸੀ ਵੇਖਿ ਹਦੂਰਿ." (ਸੂਹੀ ਛੰਤ ਮਃ ੧)


ਸਹਰ੍ਸ. ਦੇਖੋ, ਰਹਸ ਅਤੇ ਰਹਸ੍ਯ.


ਸਹਰ੍ਸ ਹੋਈ. ਦੇਖੋ, ਰਹਸਨਾ


ਦੇਖੋ, ਰਹਸ। ੨. ਹਰ੍ਸ. ਆਨੰਦ. "ਸਾਂਤਿ ਸਹਜੁ ਰਹਸੁ ਮਨਿ ਉਪਜਿਓ." (ਟੋਡੀ ਮਃ ੫)