ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਸੰਸੇ (ਸੰਸ਼ਯ) ਵਾਲਾ. ਦੇਖੋ, ਸਹਸਾ ੧. "ਨਾਹੀ ਸਹਸਾਇਆ." (ਬਿਲਾ ਮਃ ੫) ੨. ਕਾਹਲੀ ਵਾਲਾ. ਦੇਖੋ, ਸਹਸਾ ੩.


ਸੰਗ੍ਯਾ- ਕਾਹਲੀ. ਸ਼ੀਘ੍ਰਤਾ. "ਉਤ ਕੀ ਹੁਤੀ ਅਧਿਕ ਸਹਸਾਈ." (ਗੁਪ੍ਰਸੂ) ਦੇਖੋ, ਸਹਸਾ ੩। ੨. ਸੰ. सहशायिन्- ਸਹਸ਼ਾਯੀ. ਵਿ- ਨਾਲ ਸੌਣ ਵਾਲਾ.


ਸੰਗ੍ਯਾ- ਸਹਸ੍ਰ (ਹਜ਼ਾਰ) ਅਸ੍‍ਤ੍ਰ ਧਾਰਨ ਵਾਲਾ ਸਹਸ੍ਰਬਾਹੁ. ਦੇਖੋ, ਸਹਸ੍ਰਬਾਹੁ. "ਜਿਹਿ ਛੀਨ ਲਯੋ ਸਹਸਾਸਤ੍ਰ ਬਲੀ." (ਸਮੁਦ੍ਰਮਥਨ)


ਸੰਗ੍ਯਾ- ਦੇਖੋ, ਸਹਸਕ੍ਰਿਤੀ, "ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ." (ਰਾਮ ਮਃ ੧) ਜੇ ਇਸ ਥਾਂ ਸਹਸਾਕਿਰਤਾ ਦਾ ਅਰਥ ਸੰਸਕ੍ਰਿਤ ਕਰੀਏ, ਤਦ ਪੁਰਾਣਰਚਨਾ ਕੀ ਸੰਸਕ੍ਰਿਤ ਨਹੀਂ ਹੈ? ਇਹ ਸ਼ਬਦ, ਪੁਰਾਣਭਾਸਾ ਤੋਂ ਭਿੰਨ ਭਾਸਾ ਦਾ ਬੋਧਨ ਕਰਦਾ ਹੈ. ਇਥੇ ਅਰਥ ਹੈ- ਕੋਈ ਮਾਗਧੀ ਪ੍ਰਾਕ੍ਰਿਤ ਭਾਸਾ ਵਿੱਚ (ਬੌੱਧ ਅਤੇ ਜੈਨ) ਗ੍ਰੰਥ ਪੜ੍ਹਦਾ ਹੈ, ਕੋਈ (ਸੰਸਕ੍ਰਿਤ ਵਿੱਚ) ਹਿੰਦੂਮਤ ਦੇ ਪੁਰਾਣ ਪੜ੍ਹਦਾ ਹੈ.


ਵਿ- ਸਹਸ੍ਰ ਗੁਣਾ. ਹਜ਼ਾਰ ਗੁਣਾ. "ਦੇ ਦੇ ਮੰਗਹਿ ਸਹਿਸਾ ਗੂਣਾ." (ਵਾਰ ਆਸਾ)


ਸੰਗ੍ਯਾ- ਸਹਸ੍ਰ ਆਨਨ (ਮੁਖ) ਵਾਲਾ, ਸ਼ੇਸਨਾਗ. "ਕਾਂਪ ਉਠ੍ਯੋ ਸੁਨ ਯੌਂ ਸਹਸਾਨਨ." (ਕ੍ਰਿਸਨਾਵ) ੨. ਅਨੰਤ ਮੁਖ ਵਾਲਾ ਕਰਤਾਰ.


ਦੇਖੋ, ਸਹਸ੍ਰਬਾਹੁ. "ਸ੍ਰੀ ਜਦੁਬੀਰ ਤੇ ਜੋ ਸਹਸਾਭੁਜ ਭਾਜਗਯੋ ਨਹਿ ਜੁੱਧ ਮਚਾਯੋ." (ਕ੍ਰਿਸਨਾਵ)


ਸੰਗ੍ਯਾ- ਸੰਸੇ (ਸੰਸ਼ਯ) ਦੀ ਗ੍ਰੰਥਿ (ਗੰਠ- ਗੰਢ). ਭ੍ਰਮਗ੍ਰੰਥਿ. .


ਹਜ਼ਾਰ. ਦਸ ਸੌ- ੧੦੦੦। ੨. ਨਿਘੰਟੁ ਵਿੱਚ ਸਹਸ੍ਰ ਦਾ ਅਰਥ ਅਨੰਤ ਹੈ. ਦੇਖੋ, ਸਹਸ.


ਵਿ- ਸਹਸ੍ਰ (ਅਨੰਤ) ਦਾਤਾਂ ਦੇਣ ਵਾਲਾ। ੨. ਸੰਗ੍ਯਾ- ਕਰਤਾਰ। ੨. ਦੇਖੋ, ਸਹੰਸਰ ਦਾਨ.